DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

PunjabNews: ਮੁਸਲਿਮ ਡਿਵੈੱਲਪਮੈਂਟ ਬੋਰਡ ਦੇ ਅਹੁਦੇਦਾਰਾਂ ਦੀ ਪਲੇਠੀ ਮੀਟਿੰਗ

ਚੇਅਰਮੈਨ ਅਬਦੁਲਬਾਰੀ ਸਲਮਾਨੀ ਵੱਲੋਂ ਅਹੁਦੇਦਾਰਾਂ ਨੂੰ ਲੋਕ ਸੇਵਾ ਦੀ ਤਾਕੀਦ

  • fb
  • twitter
  • whatsapp
  • whatsapp
featured-img featured-img
ਚੇਅਰਮੈਨ ਅਬਦੁਲਬਾਰੀ ਸਲਮਾਨੀ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਮਲਕੀਅਤ ਸਿੰਘ
Advertisement
ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਸਟੇਟ ਮੈਂਬਰਾਂ, ਜ਼ਿਲ੍ਹਾ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੀ ਪਹਿਲੀ ਜਾਣ-ਪਛਾਣ ਅਤੇ ਸੰਗਠਨਾਤਮਕ ਮੀਟਿੰਗ ਅੱਜ ਸਥਾਨਕ ਸਰਕਟ ਹਾਊਸ, ਜਲੰਧਰ ਵਿੱਚ ਕਰਵਾਈ ਗਈ। ਮੀਟਿੰਗ ਦੀ ਅਗਵਾਈ ਪੰਜਾਬ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਬਦੁਲਬਾਰੀ ਸਲਮਾਨੀ ਨੇ ਕੀਤੀ, ਜਦਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੇ ਹਿੱਸਾ ਲਿਆ।

ਮੀਟਿੰਗ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਹੁਦੇਦਾਰਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਕੀਤੇ ਸਮਾਜਿਕ ਅਤੇ ਲੋਕ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਮੁਸਲਿਮ ਭਾਈਚਾਰੇ ਸਮੇਤ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਭਵਿੱਖੀ ਕਾਰਜ-ਯੋਜਨਾ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ।

Advertisement

ਚੇਅਰਮੈਨ ਅਬਦੁਲਬਾਰੀ ਸਲਮਾਨੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਤਿਹਾਸ ਰਚਦਿਆਂ ਪਹਿਲੀ ਵਾਰ ਮੁਸਲਿਮ ਭਾਈਚਾਰੇ ਨੂੰ ਇੰਨੀ ਵੱਡੀ ਗਿਣਤੀ ਵਿੱਚ ਨੁਮਾਇੰਦਗੀ ਦਿੱਤੀ ਹੈ। ਸਰਕਾਰ ਦਾ ਮਕਸਦ ਅਜਿਹੇ ਵਰਕਰਾਂ ਨੂੰ ਅੱਗੇ ਲਿਆਉਣਾ ਹੈ ਜੋ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਹਰ ਲੋੜਵੰਦ ਵਿਅਕਤੀ ਤੱਕ ਪਹੁੰਚਾਉਣ।

Advertisement

ਸ੍ਰੀ ਸਲਮਾਨੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਛੋਟੇ-ਛੋਟੇ ਅਹੁਦਿਆਂ ਲਈ ਵੀ ਕਥਿਤ ਸਿਫਾਰਸ਼ ਅਤੇ ਪੈਸੇ ਦਾ ਬੋਲਬਾਲਾ ਹੁੰਦਾ ਸੀ, ਜਦਕਿ ‘ਆਪ’ ਨੇ ਵਰਕਰਾਂ ਨੂੰ ਉਨ੍ਹਾਂ ਦੀ ਮਿਹਨਤ, ਇਮਾਨਦਾਰੀ ਅਤੇ ਲੋਕ ਸੇਵਾ ਦੇ ਆਧਾਰ 'ਤੇ ਜ਼ਿੰਮੇਵਾਰੀਆਂ ਸੌਂਪੀਆਂ ਹਨ।

ਉਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਆਪਣੀ ਪਹਿਲੀ ਤਰਜੀਹ ਬਣਾਉਣ ਅਤੇ ਇਮਾਨਦਾਰੀ, ਪਾਰਦਰਸ਼ਤਾ ਅਤੇ ਸੇਵਾ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਭਲਾਈ ਯੋਜਨਾਵਾਂ ਦੇ ਕਾਰਨ ਆਮ ਆਦਮੀ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਵੀ ਭਾਰੀ ਬਹੁਮਤ ਨਾਲ ਮੁੜ ਸੱਤਾ ਵਿੱਚ ਆਵੇਗੀ।

ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਅਬਦੁਲਬਾਰੀ ਸਲਮਾਨੀ ਨੇ ਮੀਡੀਆ ਦੇ ਵੱਖ-ਵੱਖ ਸਵਾਲਾਂ ਦੇ ਤਰਕਸੰਗਤ ਅਤੇ ਪ੍ਰਭਾਵਸ਼ਾਲੀ ਜਵਾਬ ਦਿੱਤੇ ਅਤੇ ਮੁਸਲਿਮ ਭਾਈਚਾਰੇ ਸਮੇਤ ਸਾਰੇ ਵਰਗਾਂ ਦੇ ਵਿਕਾਸ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

ਮੀਟਿੰਗ ਵਿੱਚ ਪੰਜਾਬ ਵਕਫ਼ ਬੋਰਡ ਦੇ ਮੈਂਬਰ ਅਤੇ ਮਾਲੇਰਕੋਟਲਾ ਦੇ ਚੇਅਰਮੈਨ ਸ਼ਹਬਾਜ਼ ਰਾਣਾ, ਮੁਹੰਮਦ ਅਸਲਮ (ਲੁਧਿਆਣਾ), ਡਾ. ਚਮਨ ਕੁਰੈਸ਼ੀ (ਸ੍ਰੀ ਫਤਿਹਗੜ੍ਹ ਸਾਹਿਬ), ਪਰਵੇਜ਼ ਖਾਨ (ਜਲੰਧਰ), ਰਿਆਜ਼ੁੱਦੀਨ (ਅੰਮ੍ਰਿਤਸਰ), ਇਸਲਾਮ ਅਲੀ (ਰਾਜਪੁਰਾ), ਅਨਵਰ ਅਲੀ (ਲੁਧਿਆਣਾ), ਅਰਸ਼ਦ ਖਾਨ, ਅਸਗਰ ਅਲੀ, ਅਬਦੁਲ (ਰੂਪਨਗਰ), ਸਰਜੀਤ ਖਾਨ, ਬਰਕਤ ਅਲੀ (ਗੁਰਦਾਸਪੁਰ), ਖੁਰਸ਼ੀਦ ਅਹਿਮਦ (ਅੰਮ੍ਰਿਤਸਰ), ਮਹਿਰਬਾਨ ਅਲੀ, ਕਮਾਲ ਦੀਨ, ਮੁਹੰਮਦ ਫਰਮਾਨ (ਧਾਰੀਵਾਲ), ਅਬਦੁਲ ਰਹਿਮਾਨ, ਰਾਜਿੰਦਰ ਖਾਨ ਭੱਟੀ, ਸ਼ਫੀ ਮੁਹੰਮਦ, ਸੌਦਾਗਰ ਖਾਨ, ਮੁਹੰਮਦ ਸਰਫਰਾਜ, ਮੁਨੀਰ ਅਹਿਮਦ, ਇਨਾਮੁੱਲਾਹ ਖਾਨ, ਸ਼ਹਜ਼ਾਦ ਸਲਮਾਨੀ, ਅਫਗਾਨ ਸਲਮਾਨੀ ਤੇ ਹੋਰ ਅਹੁਦੇਦਾਰ ਹਾਜ਼ਰ ਸਨ।

Advertisement
×