DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਤੋਖਪੁਰਾ ’ਚ ਡਾਕਟਰ ਦੇ ਘਰ ’ਤੇ ਫਾਇਰਿੰਗ

ਇੱਥੋਂ ਦੇ ਸੰਤੋਖਪੁਰਾ ਮੁਹੱਲੇ ਵਿੱਚ ਲੰਘੀ ਰਾਤ ਇੱਕ ਡਾਕਟਰ ਦੇ ਘਰ ਦੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ 10 ਗੋਲੀਆਂ ਚਲਾਈਆਂ ਹਨ ਜੋ ਕਿ ਕੰਧ ਵਿੱਚ ਲੱਗੀਆਂ ਹਨ। ਗੋਲੀ ਚਲਾਉਣ ਦੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ...

  • fb
  • twitter
  • whatsapp
  • whatsapp
Advertisement
ਇੱਥੋਂ ਦੇ ਸੰਤੋਖਪੁਰਾ ਮੁਹੱਲੇ ਵਿੱਚ ਲੰਘੀ ਰਾਤ ਇੱਕ ਡਾਕਟਰ ਦੇ ਘਰ ਦੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ 10 ਗੋਲੀਆਂ ਚਲਾਈਆਂ ਹਨ ਜੋ ਕਿ ਕੰਧ ਵਿੱਚ ਲੱਗੀਆਂ ਹਨ। ਗੋਲੀ ਚਲਾਉਣ ਦੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਡਾਕਟਰ ਯਸ਼ਪਾਲ ਨੇ ਦੱਸਿਆ ਕਿ ਗੋਲੀ ਚੱਲਣ ਦੀ ਘਟਨਾ ਮਗਰੋਂ ਉਨ੍ਹਾਂ ਨੇ ਵਾਰਡ ਦੇ ਕੌਂਸਲਰ ਰਜੇਸ਼ ਠਾਕੁਰ ਨੂੰ ਜਾਣਕਾਰੀ ਦਿੱਤੀ। ਕੌਂਸਲਰ ਰਜੇਸ਼ ਠਾਕੁਰ ਨੇ ਦੱਸਿਆ ਕਿ ਡਾਕਟਰ ਯਸ਼ਪਾਲ ਨੇ ਰਾਤ 2 ਵਜੇ ਗੋਲੀਆਂ ਚੱਲਣ ਦੀ ਘਟਨਾ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਨੇ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ।

Advertisement

ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਆਸ ਪਾਸ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।

Advertisement

ਅਸਿਸਟੈਂਟ ਪੁਲੀਸ ਕਮਿਸ਼ਨਰ ਜੈਅੰਤ ਪੁਰੀ ਨੇ ਦੱਸਿਆ ਕਿ ਡਾਕਟਰ ਨੇ ਦੱਸਿਆ ਹੈ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਫਿਰੌਤੀ ਲਈ ਕੋਈ ਕਾਲ ਨਹੀਂ ਆਈ ਸੀ। ਉਨ੍ਹਾਂ ਦੱਸਿਆ ਕੀ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਦੀ ਪਛਾਣ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਗੋਲੀ ਚਲਾਉਣ ਦੀ ਘਟਨਾ ਦੇ ਮਾਮਲੇ ਨੂੰ ਖ਼ੁਦ ਦੇਖ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ

Advertisement
×