DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੰਮ ਤੋਂ ਕੱਢੇ ਮਜ਼ਦੂਰਾਂ ਨੇ ਲੇਬਰ ਕਮਿਸ਼ਨਰ ਦਾ ਦਫ਼ਤਰ ਘੇਰਿਆ

ਅਖ਼ੀਰ ਫੈਕਟਰੀ ਪ੍ਰਬੰਧਕਾਂ ਨੂੰ 60 ਵਰਕਰਾ ਬਹਾਲ ਕਰਨ ਦਾ ਇਕਰਾਰਨਾਮਾ ਕਰਨਾ ਪਿਆ

  • fb
  • twitter
  • whatsapp
  • whatsapp
featured-img featured-img
ਜਲੰਧਰ ਦੇ ਸਹਾਇਕ ਲੇਬਰ ਕਮਿਸ਼ਨਰ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰ।
Advertisement

ਭਗਵੰਤ ਮਾਨ ਸਰਕਾਰ ਦੀ ‘ਮੇਰੀ ਰਸੋਈ ਸਕੀਮ’ ਤਹਿਤ ਨੀਲੇ ਕਾਰਡਧਾਰਕਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਦੀਆਂ ਕਿੱਟਾਂ ਭਰਨ ਦਾ ਕੰਮ ਕਰਦੀ ਸੰਜੈ ਗਰੇਨ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਜਲੰਧਰ-ਕਪੂਰਥਲਾ ਰੋਡ ਦੇ ਪ੍ਰਬੰਧਕਾਂ ਵੱਲੋਂ ਕੰਮ ਤੋਂ ਕੱਢੇ ਮਜ਼ਦੂਰਾਂ ਵੱਲੋਂ ਕੰਮ ਦੀ ਬਹਾਲੀ ਲਈ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸਹਾਇਕ ਲੇਬਰ ਕਮਿਸ਼ਨਰ ਦੇ ਦਫ਼ਤਰ ਦਾ 8 ਘੰਟੇ ਤੋਂ ਵੱਧ ਸਮਾਂ ਘਿਰਾਓ ਕੀਤਾ ਗਿਆ। ਅਖ਼ੀਰ ਫੈਕਟਰੀ ਪ੍ਰਬੰਧਕਾਂ ਨੂੰ 60 ਵਰਕਰਾਂ ਨੂੰ 2 ਜੂਨ ਤੋਂ ਕੰਮ ਉੱਤੇ ਬਹਾਲ ਕਰਨ ਦਾ ਲਿਖ਼ਤੀ ਇਕਰਾਰਨਾਮਾ ਕਰਨਾ ਪਿਆ। ਬਾਕੀ ਵਰਕਰਾਂ ਦੀ ਬਹਾਲੀ ਅਤੇ ਹੋਰ ਮੰਗਾਂ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ 4 ਜੂਨ ਨੂੰ ਲੇਬਰ ਕਮਿਸ਼ਨਰ ਦਫ਼ਤਰ ਵਿੱਚ ਤਿੰਨ ਧਿਰੀਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਤਾਂ ਜਾ ਕੇ ਸਵੇਰੇ 11 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 7 ਵਜੇ ਤੱਕ ਚੱਲਿਆ ਘਿਰਾਓ ਖ਼ਤਮ ਹੋਇਆ। ਸਹਾਇਕ ਲੇਬਰ ਕਮਿਸ਼ਨਰ ਜਲੰਧਰ -1 ਡਾਕਟਰ ਪ੍ਰਦੀਪ ਚੌਧਰੀ, ਸਹਾਇਕ ਲੇਬਰ ਕਮਿਸ਼ਨਰ ਜਲੰਧਰ -2 ਕੁੰਵਰ ਡਾਬਰ, ਲੇਬਰ ਇੰਸਪੈਕਟਰ ਚੰਦਨ ਗਿੱਲ, ਲੇਬਰ ਦਫ਼ਤਰ ਦਾ ਸਟਾਫ਼, ਨਾਇਬ ਤਹਿਸੀਲਦਾਰ ਜਲੰਧਰ, ਜ਼ਿਲ੍ਹਾ ਮੈਨੇਜਰ ਮਾਰਕਫੈੱਡ ਅਤੇ ਫਰਮ ਦਾ ਜਨਰਲ ਮੈਨੇਜਰ ਅਤੇ ਦਿਹਾਤੀ ਤੇ ਕਮਿਸ਼ਨਰ ਪੁਲਿਸ ਅਧਿਕਾਰੀ ਦਫ਼ਤਰ ਅੰਦਰ ਹੀ ਘਿਰੇ ਰਹੇ। ਇਸ ਕਾਰਨ 8 ਘੰਟੇ ਮਾਹੌਲ ਤਣਾਅਪੂਰਨ ਬਣਿਆ ਰਿਹਾ ਅਤੇ ਪ੍ਰਸ਼ਾਸਨ ਨੂੰ ਵੱਡੀ ਗਿਣਤੀ ਪੁਲੀਸ ਫੋਰਸ ਤਾਇਨਾਤ ਕਰਨੀ ਪਈ। ਇਸ ਤੋਂ ਪਹਿਲਾਂ 30 ਮਈ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਉਕਤ ਅਦਾਰੇ ਸਾਹਮਣੇ ਜਲੰਧਰ ਕਪੂਰਥਲਾ ਸੜਕ ਜਾਮ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਸੀ।

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਯੂਨੀਅਨ ਦੇ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਨੂੰ ਅਮਲੀ ਰੂਪ ਨਾ ਦੁਆਇਆ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਮੇਰੀ ਰਸੋਈ ਕਿੱਟ ਦੇਣ ਦਾ ਐਲਾਨ ਕੀਤਾ ਗਿਆ ਹੈ। ਰਸੋਈ ਕਿੱਟ ਵਿੱਚ ਖਾਣ ਵਾਲਾ ਤੇਲ, ਲੂਣ, ਹਲਦੀ ਅਤੇ ਦਾਲ ਆਦਿ ਸ਼ਾਮਲ ਹੈ। ਇਸ ਕੰਮ ਲਈ ਨੋਡਲ ਏਜੰਸੀ ਮਾਰਕਫੈੱਡ ਦੇ ਅਧਿਕਾਰੀਆਂ ਨੇ ਮਸਲੇ ਨੂੰ ਹੱਲ ਕਰਨਾ ਜ਼ਰੂਰੀ ਨਹੀਂ ਸਮਝਿਆ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸਹਿਯੋਗ ਨਾਲ ਅੱਜ ਮਜ਼ਦੂਰਾਂ ਨੇ ਹੱਕ ਲੈਣ ਲਈ ਸੰਘਰਸ਼ ਦਾ ਰਾਹ ਚੁਣਿਆ। ਇਸ ਤਹਿਤ ਮਜ਼ਦੂਰਾਂ ਨੇ ਕੰਪਨੀ ਦਾ ਘਿਰਾਓ ਕਰਕੇ ਸੰਘਰਸ਼ ਸ਼ੁਰੂ ਕੀਤਾ ਤਾਂ ਇਸਦੀ ਗੂੰਜ ਮੁੱਖ ਮੰਤਰੀ ਦਫ਼ਤਰ ਪੁੱਜ ਗਈ ਅਤੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਕਈ ਦਿਨਾਂ ਦੇ ਧੱਕੇ ਖਾ ਰਹੇ ਮਜ਼ਦੂਰਾਂ ਦੀ ਗੱਲ ਸੁਣਨੀ ਪਈ।

Advertisement

Advertisement
Advertisement
×