Advertisement
ਕਸਬਾ ਜੰਡਿਆਲਾ ਮੰਜਕੀ ਦੇ ਹਰੀ ਓਮ ਕਲੈਕਸ਼ਨ ਰੈਡੀਮੇਡ ਕੱਪੜਿਆਂ ਦੇ ਤਿੰਨ ਮੰਜ਼ਿਲਾ ਸ਼ੋਅਰੂਮ ਵਿੱਚ ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਦੁਕਾਨਦਾਰ ਹਰਿੰਦਰ ਕੁਮਾਰ ਪੁੱਤਰ ਤਰਲੋਕ ਨਾਥ ਵਾਸੀ ਅਜੀਤ ਨਗਰ ਜਲੰਧਰ ਨੇ ਦੱਸਿਆ ਕਿ ਉਸ ਦਾ ਜੰਡਿਆਲਾ ਵਿੱਚ ਰੈਡੀਮੇਡ ਕੱਪੜਿਆਂ ਦਾ ਸ਼ੋਅਰੂਮ ਹੈ। ਅੱਜ ਸਵੇਰੇ 4 ਵਜੇ ਦੇ ਕਰੀਬ ਕਿਸੇ ਨੇ ਦੁਕਾਨ ਵਿੱਚ ਧੂੰਆਂ ਨਿਕਲਦਾ ਦੇਖ ਕੇ ਫੋਨ ਰਾਹੀਂ ਸੂਚਿਤ ਕੀਤਾ। ਜਾ ਕੇ ਜੇ ਸੀ ਬੀ ਦੀ ਮਦਦ ਨਾਲ ਸ਼ਟਰ ਭੰਨਿਆ। ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਲਈ 3 ਘੰਟੇ ਤੋਂ ਵੱਧ ਸਮਾਂ ਲੱਗਿਆ। ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਬਿਲਡਿੰਗ ਵੀ ਨੁਕਸਾਨੀ ਗਈ। ਚੌਕੀ ਇੰਚਾਰਜ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
Advertisement
Advertisement
×

