ਹਾਦਸਾਗ੍ਰਸਤ ਮਜ਼ਦੂਰ ਦੀ ਮਾਲੀ ਮਦਦ ਕੀਤੀ
ਸ਼ਾਹਕੋਟ: ਹਾਦਸਾਗ੍ਰਸਤ ਮਜ਼ਦੂਰ ਦੀ ਮਾਰਕਿਟ ਕਮੇਟੀ ਸ਼ਾਹਕੋਟ ਨੇ 72 ਹਜ਼ਾਰ ਦੀ ਮਾਲੀ ਮਦਦ ਕੀਤੀ। ਮਾਰਕਿਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਮੰਡੀਆਂ ਅਤੇ ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਪੰਜਾਬ ਮੰਡੀ ਬੋਰਡ ਵੱਲੋਂ ਉਨ੍ਹਾਂ ਪੀੜਤਾਂ ਦੀ ਆਰਥਿਕ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਮਜ਼ਦੂਰ ਜਗਪ੍ਰੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੋਹਾੜ ਕਲਾਂ ਦੀਆਂ ਕੰਬਾਇਨ ਵਿਚ ਆ ਜਾਣ ’ਤੇ ਦੋਵੇਂ ਲੱਤਾਂ ਕੱਟੀਆਂ ਗਈਆਂ ਸਨ। ਸਰਕਾਰੀ ਨਿਯਮਾਂ ਅਨੁਸਾਰ ਮਾਰਕਿਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ ਨੇ ਪੀੜਤ ਮਜ਼ਦੂਰ ਨੂੰ ਆਰਥਿਕ ਮਦਦ ਦਾ 72 ਹਜ਼ਾਰ ਰੁਪਏ ਦਾ ਚੈੱਕ ਸੌਪਿਆ। ਇਸ ਮੌਕੇ ਮੰਡੀ ਸੁਪਰਵਾਈਜ਼ਰ ਸ਼ਾਮ ਲਾਲ, ਅਮਨਦੀਪ ਸਿੰਘ ਟੁਰਨਾ, ਗਗਨਦੀਪ ਸੈਦਪੁਰੀ, ਗੁਰਸ਼ਰਨਜੀਤ ਸਿੰਘ ਬਧੇਸ਼ਾ, ਸ਼ਿੰਗਾਰਾ ਸਿੰਘ, ਪਰਮਵੀਰ ਪੰਮਾ, ਸਰਬਜੀਤ ਮੱਟੂ ਅਤੇ ਐੱਮਸੀ ਰਾਖੀ ਮੱਟੂ ਹਾਜ਼ਰ ਸਨ। -ਪੱਤਰ ਪ੍ਰੇਰਕ