ਗੁਰਦਾਸਪੁਰ-ਮੁਕੇਰੀਆਂ ਰੇਲ ਲਾਈਨ ਦੇ ਅੰਤਿਮ ਜ਼ਮੀਨੀ ਸਰਵੇਖਣ ਨੂੰ ਮਨਜ਼ੂਰੀ
ਕੇ ਪੀ ਸਿੰਘ ਗੁਰਦਾਸਪੁਰ, 28 ਮਈ ਗੁਰਦਾਸਪੁਰ ਨੂੰ ਮੁਕੇਰੀਆਂ ਨਾਲ ਜੋੜਨ ਦਾ ਇਲਾਕਾ ਦੇ ਵਾਸੀਆਂ ਦਾ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਜਾ ਰਿਹਾ ਹੈ । ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਅਨੁਸਾਰ ਗੁਰਦਾਸਪੁਰ-ਮੁਕੇਰੀਆਂ ਨਵੀਂ ਰੇਲ ਲਾਈਨ ਲਈ ਅੰਤਿਮ ਜ਼ਮੀਨੀ ਸਰਵੇਖਣ ਨੂੰ...
Advertisement
ਕੇ ਪੀ ਸਿੰਘ
ਗੁਰਦਾਸਪੁਰ, 28 ਮਈ
Advertisement
ਗੁਰਦਾਸਪੁਰ ਨੂੰ ਮੁਕੇਰੀਆਂ ਨਾਲ ਜੋੜਨ ਦਾ ਇਲਾਕਾ ਦੇ ਵਾਸੀਆਂ ਦਾ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਜਾ ਰਿਹਾ ਹੈ । ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਅਨੁਸਾਰ ਗੁਰਦਾਸਪੁਰ-ਮੁਕੇਰੀਆਂ ਨਵੀਂ ਰੇਲ ਲਾਈਨ ਲਈ ਅੰਤਿਮ ਜ਼ਮੀਨੀ ਸਰਵੇਖਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇੱਕ ਟਵੀਟ ਵਿੱਚ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਸੰਪਰਕ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਸਰਵੇਖਣ ਦੀ ਅਸਥਾਈ ਲਾਗਤ 30 ਕਿਲੋਮੀਟਰ ਦੀ ਦੂਰੀ ਲਈ 75 ਲੱਖ ਰੁਪਏ ਰੱਖੀ ਗਈ ਹੈ। ਜੇਕਰ ਇਹ ਪ੍ਰਾਜੈਕਟ ਸਫਲ ਹੁੰਦਾ ਹੈ ਤਾਂ ਗੁਰਦਾਸਪੁਰ ਤੋਂ ਯਾਤਰੀ ਪਹਿਲਾਂ ਅੰਮ੍ਰਿਤਸਰ ਜਾਣ ਤੋਂ ਬਿਨਾਂ ਸਿੱਧੇ ਮੁਕੇਰੀਆਂ-ਜਲੰਧਰ ਰਾਹੀਂ ਦਿੱਲੀ ਜਾ ਸਕਦੇ ਹਨ। ਇਸ ਨਾਲ ਦੂਰੀ ਅਤੇ ਸਫ਼ਰ ਦੇ ਸਮੇਂ ਦੀ ਵੱਡੀ ਬੱਚਤ ਹੋਵੇਗੀ । ਇਸ ਦੇ ਨਾਲ ਬਟਾਲਾ ਦੇ ਉਦਯੋਗਪਤੀਆਂ ਨੂੰ ਵੀ ਵੱਡਾ ਫ਼ਾਇਦਾ ਹੋਵੇਗਾ।
Advertisement