ਜਲੰਧਰ ’ਚ ਹਨੇਰੀ ਕਾਰਨ ਟੁੱਟੀ ਬਿਜਲੀ ਦੀ ਤਾਰ ਨੇ ਲਈ ਪਿਓ-ਪੁੱਤ ਦੀ ਜਾਨ

ਜਲੰਧਰ ’ਚ ਹਨੇਰੀ ਕਾਰਨ ਟੁੱਟੀ ਬਿਜਲੀ ਦੀ ਤਾਰ ਨੇ ਲਈ ਪਿਓ-ਪੁੱਤ ਦੀ ਜਾਨ

ਪਾਲ ਸਿੰਘ ਨੌਲੀ
ਜਲੰਧਰ,11 ਜੁਲਾਈ

ਲੰਘੀ ਰਾਤ ਤੇਜ਼ ਮੀਂਹ ਨੇ ਪਿਉ-ਪੁੱਤ ਦੀ ਜਾਨ ਲੈ ਲਈ। ਇੱਥੋਂ ਦੇ ਪੀਰ ਬੋਦਲਾ ਬਜ਼ਾਰ ਵਿੱਚ ਹਨ੍ਹੇਰੀ ਤੇ ਮੀਂਹ ਨਾਲ ਬਿਜਲੀ ਦੀ ਤਾਰ ਟੁੱਟ ਕੇ ਪਾਣੀ ਵਿੱਚ ਡਿੱਗੀ ਪਈ, ਜਿਸ ਵਿੱਚ ਕਰੰਟ ਸੀ। ਪਿਉ-ਪੁੱਤ ਨੂੰ ਇਸ ਤਾਰ ਦਾ ਪਤਾ ਨਹੀਂ ਲੱਗਾ ਤੇ ਉਹ ਕਰੰਟ ਦੀ ਲਪੇਟ ਵਿੱਚ ਆ ਗਏ। ਉਨ੍ਹਾਂ ਦੀ ਮੌਕੇ `ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਲਸ਼ਨ ਕੁਮਾਰ (44) ਤੇ ੳੇੁਸ ਪੁੱਤਰ ਮਨ ਅਰੋੜਾ (13) ਵਾਸੀ ਅਲੀ ਮੁਹੱਲੇ ਵੱਜੋਂ ਹੋਈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਥੋਂ ਲੰਘ ਰਹੇ ਰਾਹਗੀਰਾਂ ਨੇ ਡੰਡੇ ਦੀ ਮਦਦ ਨਾਲ ਉਨ੍ਹਾਂ ਨੂੰ ਤਾਰ ਤੋਂ ਅਲੱਗ ਕੀਤਾ ਅਤੇ ਈਐੱਸਆਈ ਹਸਪਤਾਲ ਪਹੁੰਚਾਇਆ ਪਰ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮਾਮਲੇ ਦੀ ਸੂਚਨਾ ਮਿਲਣ `ਤੇ ਵਿਧਾਇਕ ਰਾਜਿੰਦਰ ਬੇਰੀ ਵੀ ਹਸਪਤਾਲ ਪਹੁੰਚੇ। ਗੁਲਸ਼ਨ ਕੁਮਾਰ ਦੀ ਪੱਕਾ ਬਾਗ `ਚ ਇਕ ਫੋਟੋ ਫਰੇਮ ਦੀ ਦੁਕਾਨ ਸੀ। ਉਸ ਨੂੰ ਲੈਣ ਲਈ ਰੋਜ਼ ਉਸ ਦਾ 13 ਸਾਲ ਦਾ ਬੇਟਾ ਮਨ ਅਰੋੜਾ ਜੋ ਨਿੱਜੀ ਸਕੂਲ `ਚ ਪੰਜਵੀਂ ਕਲਾਸ `ਚ ਪੜ੍ਹਦਾ ਸੀ, ਜਾਂਦਾ ਸੀ। ਸ਼ੁੱਕਰਵਾਰ ਦੀ ਰਾਤ ਨੂੰ ਮੀਂਹ ਪੈਣ ਤੋਂ ਬਾਅਦ ਵੀ ਉਹ ਆਪਣੇ ਪਿਤਾ ਦੇ ਨਾਲ ਦੁਕਾਨ ਤੋਂ ਘਰ ਵਾਪਸ ਆ ਰਿਹਾ ਸੀ। ਪੈਦਲ ਵਾਪਸ ਆਉਂਦੇ ਸਮੇਂ ਉਹ ਪੀਰ ਬੋਦਲਾ ਬਾਜ਼ਾਰ `ਚ ਪਹੁੰਚੇ ਸੀ ਕਿ ਅਚਾਨਕ ਉਹ ਕਰੰਟ ਦੀ ਲਪੇਟ ਵਿੱਚ ਆ ਗਏ।ਪਾਣੀ ਨਾਲ ਭਰੀ ਇਸ ਸੜਕ `ਤੇ ਬਿਜਲੀ ਦੀ ਤਾਰ ਟੁੱਟ ਕੇੇ ਡਿੱਗੀ ਹੋਈ ਸੀ। ਪਿਉ-ਪੁੱਤਰ ਉਸ ਦੀ ਲਪੇਟ `ਚ ਆ ਗਏ। ਵਿਧਾਇਕ ਬੇਰੀ ਨੇ ਕਿਹਾ ਕਿ ਪਹਿਲੀ ਨਜ਼ਰੇ ਇਸ ਦੀ ਲਾਪ੍ਰਵਾਹੀ ਪਾਵਰਕੌਮ ਦੀ ਨਜ਼ਰ ਆਉਂਦੀ ਹੈ।

ਥਾਣਾ ਚਾਰ ਦੇ ਇੰਚਾਰਜ ਦਾ ਕਹਿਣਾ ਹੈ ਕਿ ਕੁਦਰਤੀ ਆਫ਼ਤ ਕਾਰਨ ਦੋਵਾਂ ਦੀ ਮੌਤ ਹੋਈ ਹੈ, ਇਸ `ਚ ਪੁਲੀਸ ਕਾਰਵਾਈ ਨਹੀਂ ਬਣਦੀ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All