ਕਿਸਾਨਾਂ ਵੱਲੋਂ ਭੰਗਾਲਾ ਬਿਜਲੀ ਦਫ਼ਤਰ ਅੱਗੇ ਧਰਨਾ
ਜਥੇਬੰਦੀਆਂ ਵੱਲੋਂ ਉਤਾਰੇ ਸਮਾਰਟ ਮੀਟਰਾਂ ਦੇ ਖਪਤਕਾਰਾਂ ਨੂੰ ਭਾਰੀ ਬਿੱਲ ਆਉਣ ਦਾ ਵਿਰੋਧ ਕੀਤਾ
ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਵੱਲੋਂ ਪਿੰਡਾਂ ਵਿੱਚੋਂ ਪੁੱਟੇ ਸਮਾਰਟ ਮੀਟਰਾਂ ਦੇ ਬਿੱਲਾਂ ਦੇ ਬਿਜਲੀ ਦਫ਼ਤਰ ਭੰਗਾਲਾ ਵੱਲੋਂ ਜੁਰਮਾਨੇ ਪਾਉਣ ਖ਼ਿਲਾਫ਼ ਐੱਸ ਡੀ ਓ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਸਭਾ ਦੇ ਸੂਬਾ ਪ੍ਰਧਾਨ ਬਲਕਾਰ ਸਿੰਘ ਮੱਲੀ, ਸੂਬਾ ਜਨਰਲ ਸਕੱਤਰ ਉਕਾਰ ਸਿੰਘ ਪੁਰਾਣਾ ਭੰਗਾਲਾ, ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਜ਼ੋਨ ਪ੍ਰਧਾਨ ਸੁਖਜਿੰਦਰ ਸਿੰਘ ਗੌਹਤ ਪੋਕਰ, ਡਾਕਟਰ ਦਲਜੀਤ ਸਿੰਘ ਜਗਤਪੁਰ, ਕੁਲਵਿੰਦਰ ਸਿੰਘ ਮੰਜਪੁਰ ਅਤੇ ਜਸਵੀਰ ਕੌਰ ਗੁਨੋਪੁਰ ਨੇ ਕੀਤੀ। ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਵਿੱਚ ਲਾਏ ਗਏ ਸਮਾਰਟ ਮੀਟਰ ਉਤਾਰ ਕੇ ਐੱਸ ਡੀ ਓ ਦਫ਼ਤਰ ਜਮ੍ਹਾਂ ਕਰਵਾਏ ਗਏ ਸਨ। ਇਹ ਮੁਹਿੰਮ ਸਰਕਾਰ ਵੱਲੋਂ ਲਾਏ ਜਾ ਰਹੇ ਚਿੱਪ ਵਾਲੇ ਸਮਾਰਟ ਮੀਟਰਾਂ ਦੇ ਵਿਰੋਧ ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਸਬੰਧੀ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਤਾਰੇ ਗਏ ਮੀਟਰਾਂ ਦੇ ਲੋਕਾਂ ਨੂੰ ਭਾਰੀ ਬਿਜਲੀ ਬਿੱਲ ਭੇਜੇ ਜਾ ਰਹੇ ਹਨ ਅਤੇ ਜੁਰਮਾਨੇ ਪਾਉਣ, ਬਿਜਲੀ ਚੋਰੀ ਦੇ ਕੇਸ ਦਰਜ ਕਰਨ ਅਤੇ ਸਬੰਧਤ ਖਪਤਕਾਰਾਂ ਉੱਤੇ ਕਾਨੂੰਨੀ ਕਾਰਵਾਈ ਦੀਆਂ ਚਿਤਾਵਨੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ਵਿੱਚ ਚਿੱਪ ਵਾਲੇ ਸਮਾਰਟ ਮੀਟਰ ਲਗਾਉਣੇ ਬੰਦ ਕਰ ਕੇ ਪਹਿਲਾਂ ਵਾਲੇ ਮੀਟਰ ਲਾਏ ਜਾਣ।
ਧਰਨੇ ਵਿੱਚ ਪੁੱਜੇ ਐੱਸ ਡੀ ਓ ਭੰਗਾਲਾ ਵੱਲੋਂ ਖਪਤਕਾਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਨਾ ਹੋਣ ਦੇਣ ਦੇ ਦਿੱਤੇ ਭਰੋਸੇ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਨਰਿੰਦਰ ਸਿੰਘ ਨਾਹਰਪੁਰ, ਸਮਿੰਦਰ ਸਿੰਘ ਛੰਨੀਨੰਦ ਸਿੰਘ, ਸੂਬੇਦਾਰ ਰਾਜਿੰਦਰ ਸਿੰਘ ਕੁੱਲੀਆਂ, ਰਣਜੀਤ ਸਿੰਘ, ਕੈਪਟਨ ਪਰਮਜੀਤ ਸਿੰਘ, ਮਾਸਟਰ ਸੋਹਣ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਬਲਵੀਰ ਸਿੰਘ, ਦਿਲਬਾਗ ਸਿੰਘ ਪਾਮਾ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਜਸਵੀਰ ਸਿੰਘ ਮੰਜਪੁਰ, ਹਰਜੀਤ ਸਿੰਘ, ਭਜਨ ਸਿੰਘ ਹਿਯਾਤਪੁਰ, ਨਿਸਾਨ ਸਿੰਘ ਟਾਂਡਾ, ਸੁਰਜੀਤ ਸਿੰਘ ਕੰਗ, ਜਗਦੀਪ ਸਿੰਘ ਜੱਗੀ, ਕਾਲਾ ਸਿੰਘ ਮਿਆਣੀ, ਸਰਵਣ ਸਿੰਘ, ਬਲਵੰਤ ਰਾਜ, ਸੁਰਿੰਦਰ ਭਗਤ, ਸੁੱਚਾ ਸਿੰਘ ਮੰਜਪੁਰ ਅਤੇ ਤਰਸੇਮ ਸਿੰਘ ਲਾਡਪੁਰ ਹਾਜ਼ਰ ਸਨ।

