DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Farmers ਨੇ ਸਰਕਾਰ ਖ਼ਿਲਾਫ਼ ਸੇਧੇ ਨਿਸ਼ਾਨੇ

ਪੰਡੋਰੀ ਸਰਬਸੰਮਤੀ ਨਾਲ ਪ੍ਰਧਾਨ ਬਣੇ; ਟਰਾਲੀ ਦੇ ਪੈਸੇ ਨਾ ਦੇਣ ਵਾਲੇ ਮੰਤਰੀ ਨੂੰ ਵਜ਼ਾਰਤ ਵਿੱਚੋਂ ਕੱਢਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਮੀਟਿੰਗ ਮਗਰੋਂ ਹਾਜ਼ਰ ਕਿਸਾਨ ਆਗੂ ਅਤੇ ਹੋਰ।
Advertisement

ਅੱਜ ਕਸਬਾ ਭੁਲੱਥ ਵਿੱਚ ਕਿਸਾਨਾਂ ਦੀ ਮੀਟਿੰਗ ਹੋਈ ਤੇ ਮੀਟਿੰਗ ਵਿੱਚ ਸ਼ਾਮਲ ਮੈਂਬਰਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ ਏਕਤਾ) ਦੀ ਇਕਾਈ ਦਾ ਗਠਨ ਕਰਨ ਉਪਰੰਤ ਸਰਬਜੀਤ ਸਿੰਘ ਪੰਡੋਰੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਜ਼ੋਰਾਵਰ ਸਿੰਘ ਸੋਨੀ ਵੱਲੋਂ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ, ਜਿਨ੍ਹਾਂ ਵਿਚ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਖਾਦਾਂ ਤੇ ਕੀਟਨਾਸ਼ਕਾਂ ’ਤੇ ਮਿਲ ਰਹੀ ਸਬਸਿਡੀ ਨੂੰ ਘਟਾਉਣ ਜਾਂ ਬੰਦ ਕਰਨ, ਆਲੂਆਂ ਦੀ ਫ਼ਸਲ ਦਾ ਘੱਟ ਭਾਅ ਮਿਲਣ, ਬਿਜਲੀ ਕੱਟਾਂ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਮੀਟਿੰਗ ਵਿੱਚ ਭਗਵੰਤ ਮਾਨ ਸਰਕਾਰ ਦੇ ਮੰਤਰੀਆਂ ਵੱਲੋਂ ਮੁਕੇਰੀਆਂ ਇਲਾਕੇ ਦੇ ਖੇਤੀਬਾੜੀ ਸੰਦ ਬਣਾਉਣ ਵਾਲੇ ਛੋਟੇ ਸਨਅਤਕਾਰਾਂ ਨੂੰ ਟਰਾਲੀ ਦੇ ਪੈਸੇ ਦੇਣ ਦੀ ਬਜਾਏ ਬਦਲਾ ਲੈਣ ਦੀ ਭਾਵਨਾ ਦੀ ਨਿਖੇਧੀ ਕੀਤੀ ਗਈ ਤੇ ਮੰਤਰੀ ਨੂੰ ਵਜ਼ਾਰਤ ਵਿੱਚੋਂ ਕੱਢਣ ਲਈ ਕਿਹਾ ਗਿਆ। ਅੱਜ ਦੀ ਮੀਟਿੰਗ ਵਿੱਚ ਭੁਲੱਥ ਇਲਾਕੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਤੇ ਅਦਾਇਗੀ ’ਤੇ ਤਸੱਲੀ ਪ੍ਰਗਟਾਈ ਗਈ। ਮੀਟਿੰਗ ਵਿੱਚ ਭੁਲੱਥ ਭੋਗਪੁਰ ਸੜਕ, ਜੋ ਭਟਨੂੰਰਾ ਕਲਾਂ ਤੋਂ ਅੱਗੇ ਵੱਖ-ਵੱਖ ਥਾਵਾਂ ’ਤੇ ਖੱਡੇ ਪੈਣ ਖ਼ਿਲਾਫ਼ ਠੇਕੇਦਾਰ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਕਿਉਂਕਿ ਸੜਕ ਬਣਾਉਣ ਵੇਲੇ ਘਟੀਆ ਮਟੀਰੀਅਲ ਵਰਤਿਆ ਗਿਆ ਹੈ। ਅੱਜ ਦੀ ਮੀਟਿੰਗ ਵਿੱਚ ਪਿੰਦਰ ਵੜੈਚ, ਸੁਖਵਿੰਦਰ ਸਿੰਘ ਭੂਈ ਸਾਬਕਾ ਸਰਪੰਚ, ਸਾਬੀ ਬੋਪਾਰਾਏ, ਚੰਗਾ ਸਿੰਘ ਲੰਬੜਦਾਰ, ਗੁਰਸੇਵਕ ਸਿੰਘ ਰੰਧਾਵਾ, ਅਮਨਦੀਪ ਸਿੰਘ ਬਾਜਵਾ, ਨਿਸ਼ਾਨ ਸਿੰਘ ਭਗਵਾਨ ਪੁਰ, ਕੁਲਜੀਤ ਸਿੰਘ ਬਾਜਵਾ, ਦਿਲਪ੍ਰੀਤ ਸਿੰਘ, ਲਵ ਸਿੱਧੂ ਹਾਜ਼ਰ ਸਨ।

Advertisement
Advertisement
×