Advertisement
ਝੋਨੇ ਦੀ ਪੂਸਾ ਬਾਸਮਤੀ ਕਿਸਮ 1509 ਤੇ 1692 ਲਾਉਣ ਵਾਲੇ ਕਿਸਾਨਾਂ ਦੇ ਚਿਹਰਿਆਂ ’ਤੇ ਇਸ ਵਾਰ ਭਾਅ ਵੱਧ ਮਿਲਣ ਕਾਰਨ ਰੌਣਕਾਂ ਹਨ। ਜਾਣਕਾਰੀ ਅਨੁਸਾਰ ਇਸ ਵਾਰ ਮੰਡੀਆਂ ਵਿੱਚ ਬਾਸਮਤੀ 1509- 1692 ਕਿਸਮ ਦਾ ਭਾਅ 3500 ਰੁਪਏ ਤੋਂ ਲੈ ਕੇ 3900 ਰੁਪਏ ਪ੍ਰਤੀ ਕੁਇੰਟਲ ਨੂੰ ਮਿਲ ਰਿਹਾ ਹੈ ਜਦ ਕਿ ਪਿਛਲੇ ਸਾਲਾਂ ਦੌਰਾਨ ਇਸ ਕਿਸਮ ਦਾ ਭਾਅ 2400 ਤੋਂ 2900 ਰੁਪਏ ਤੱਕ ਰਿਹਾ ਸੀ। ਦਾਣਾ ਮੰਡੀ ਵਿੱਚ ਝੋਨਾ ਵੇਚਣ ਆਏ ਕਿਸਾਨ ਹਰਪਾਲ ਸਿੰਘ, ਰਾਜਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਭਾਅ ਇਸੇ ਤਰ੍ਹਾਂ ਰਿਹਾ ਤਾਂ ਉਨ੍ਹਾਂ ਨੂੰ ਆਮਦਨ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਜਨਾਲਾ ਖੇਤਰ ’ਚ ਹੜ੍ਹਾਂ ਕਾਰਨ ਫ਼ਸਲਾਂ ਤਬਾਹ ਹੋ ਗਈਆਂ ਸਨ ਤੇ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਘਾਟਾ ਪਿਆ ਸੀ।
Advertisement
Advertisement
×

