ਖੇਤ ਮਜ਼ਦੂਰ ਯੂਨੀਅਨ ਦਾ ਇਜਲਾਸ
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਾ 32ਵਾਂ ਜ਼ਿਲ੍ਹਾ ਇਜਲਾਸ ਅੱਡਾ ਕੱਕੋ ਵਿੱਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਮਹਿੰਦਰ ਸਿੰਘ ਭੀਲੋਵਾਲ ਵਲੋਂ ਯੂਨੀਅਨ ਦਾ ਝੰਡਾ ਝੁਲਾਉਣ ਉਪਰੰਤ ਸ਼ੁਰੂ ਕੀਤਾ ਗਿਆ। ਇਜਲਾਸ ਦੀ ਪ੍ਰਧਾਨਗੀ ਸਾਥੀ ਮਹਿੰਦਰ ਸਿੰਘ, ਸਾਥੀ ਕੁਲਵਿੰਦਰ ਸਿੰਘ ਨਣਸੋਤੇ ਤੇ...
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਾ 32ਵਾਂ ਜ਼ਿਲ੍ਹਾ ਇਜਲਾਸ ਅੱਡਾ ਕੱਕੋ ਵਿੱਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਮਹਿੰਦਰ ਸਿੰਘ ਭੀਲੋਵਾਲ ਵਲੋਂ ਯੂਨੀਅਨ ਦਾ ਝੰਡਾ ਝੁਲਾਉਣ ਉਪਰੰਤ ਸ਼ੁਰੂ ਕੀਤਾ ਗਿਆ। ਇਜਲਾਸ ਦੀ ਪ੍ਰਧਾਨਗੀ ਸਾਥੀ ਮਹਿੰਦਰ ਸਿੰਘ, ਸਾਥੀ ਕੁਲਵਿੰਦਰ ਸਿੰਘ ਨਣਸੋਤੇ ਤੇ ਗੁਰਮੀਤ ਕਾਣੇ ਨੇ ਕੀਤੀ। ਯੂਨੀਅਨ ਦੇ ਜਨਰਲ ਸੱਕਤਰ ਸਾਥੀ ਗੁਰਮੇਸ਼ ਸਿੰਘ ਨੇ ਇਜਲਾਸ ਦੀ ਸ਼ੁਰੂਆਤ ਵਿੱਚ ਕਿਹਾ ਸੰਸਾਰ ਦੇ ਹਾਲਤ ਬੜੇ ਚਿੰਤਾ ਜਨਕ ਬਣਦੇ ਜਾ ਰਹੇ ਹਨ।
ਸਾਥੀ ਹਰਬੰਸ ਸਿੰਘ ਧੂਤ ਵਲੋਂ ਪਿਛਲੇ ਤਿੰਨਾਂ ਸਾਲਾਂ ਦੇ ਸੰਘਰਸ਼ਾਂ ਅਤੇ ਜਥੇਬੰਦਕ ਕੰਮਾਂ ਦੀ ਰਿਪੋਰਟ ’ਤੇ ਚਾਰ ਸਾਥੀਆ ਨੇ ਬਹਿਸ ’ਚ ਹਿੱਸਾ ਲਿਆ। ਕਿਸਾਨ ਆਗੂਆਂ ਸਾਥੀ ਗੁਰਨੇਕ ਸਿੰਘ ਭੱਜਲ ਅਤੇ ਸਾਥੀ ਆਸਾ ਨੰਦ ਜ਼ਿਲ੍ਹਾ ਸਕੱਤਰ ਕਿਸਾਨ ਸਭਾ ਅਤੇ ਸੀਟੂ ਆਗੂ ਸਾਥੀ ਮਹਿੰਦਰ ਕੁਮਾਰ ਬੱਢੋਆਣ ਵਲੋਂ ਭਰਾਰਤੀ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਮਹਿੰਦਰ ਸਿੰਘ ਭੀਲੋਵਾਲ ਪ੍ਰਧਾਨ, ਹਰਬੰਸ ਸਿੰਘ ਧੂਤ ਜਨਰਲ ਸਕਤਰ, ਮੋਹਣ ਲਾਲ ਬੀਨੇਵਾਲ ਤੇ ਤਰਸੇਮ ਭੰਗਾਲਾ ਨੂੰ ਉਪ ਪ੍ਰਧਾਨ, ਸਾਥੀ ਕੁਲਵਿੰਦਰ ਸਿੰਘ ਨਣਸੋਤਾ ਤੇ ਰਣਜੀਤ ਸਿੰਘ ਚੌਹਾਨ ਨੂੰ ਸਹਾਇਕ ਸਕੱਤਰ ਅਤੇ ਗੁਰਮੀਤ ਕਾਣੇ ਨੂੰ ਖਜ਼ਾਨਚੀ ਚੁਣਿਆ ਗਿਆ। ਵਰਕਿੰਗ ਕਮੇਟੀ ’ਚ ਸੋਮਰਾਜ, ਮਲਕੀਤ ਪੰਡੋਰੀ, ਰਾਜ ਰਾਣੀ, ਜੋਗਿੰਦਰ ਭੱਟੀ, ਨਿਰਮਲ ਸਿੰਘ ਘਾਗੋ, ਗੁਰਜੀਤ ਗੋਲਡੀ ਗੋਲੀਆ, ਮਨਜੀਤ ਕੌਰ ਚਾਂਗ ਵਸੋਏ ਤੇ ਰਾਮ ਪਾਲ ਸਤਿਆਲ ਚੁਣੇ ਗਏ। ਮਹਿੰਦਰ ਸਿਘ ਨੇ ਪ੍ਰਬੰਧਕਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ।

