DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦੀ ਸਮਾਗਮ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ

ਸਰਵਣ ਸਿੰਘ ਲਾਧੂਪੁਰ ਦੀ 33 ਵੀਂ ਬਰਸੀ ਮਨਾਈ

  • fb
  • twitter
  • whatsapp
  • whatsapp
featured-img featured-img
ਲਾਧੂਪੁਰ ਵਿੱਚ ਸਮਾਗਮ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। 
Advertisement

ਸੁਤੰਤਰਤਾ ਸੰਗਰਾਮੀ ਬਾਪੂ ਗੁਰਚਰਨ ਸਿੰਘ ਸਮਾਰਕ ਲਾਧੂਪੁਰ ਵਿੱਚ ਸ਼ਹੀਦ ਭਾਈ ਸਰਵਣ ਸਿੰਘ ਲਾਧੂਪੁਰ ਦੀ 33ਵੀਂ ਬਰਸੀ ’ਤੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਬਾਪੂ ਗੁਰਚਰਨ ਸਿੰਘ ਫਰੀਡਮ ਫਾਈਟਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਬਖਤਾਵਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਕਵੀਸਰ ਜਥਾ ਭਾਈ ਅਜੀਤ ਸਿੰਘ ਦਰਦੀ ਨੇ ਸ਼ਹੀਦੀ ਵਾਰਾਂ ਸੁਣਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸਿੱਖ ਇਤਿਹਾਸ ਨਾਲ ਜੋੜਿਆ। ਇਸ ਮੌਕੇ ਹਰਬੰਸ ਸਿੰਘ ਮੰਜਪੁਰ, ਪ੍ਰਿੰਸੀਪਲ ਸੁਲੱਖਣ ਸਿੰਘ ਗੁਰਾਇਆ, ਸ਼ਹੀਦ ਭਾਈ ਨੰਦ ਤੁਗਲਵਾਲਾ ਦੀ ਪਤਨੀ ਬੀਬੀ ਕੁਲਵਿੰਦਰ ਕੌਰ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਸਿੱਖ ਯੂਥ ਭਿੰਡਰਾਂਵਾਲਾ, ਦਿਲਬਾਗ ਸਿੰਘ ਦਲ ਖਾਲਸਾ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬਲਵਿੰਦਰ ਸਿੰਘ ਭਿੰਦਾ, ਜਸਪਾਲ ਸਿੰਘ ਨੈਣੇਕੋਟ, ਜਗੀਰ ਸਿੰਘ ਬਹਿਰੀਨ, ਐਡਵੋਕੇਟ ਨਗਿੰਦਰ ਸਿੰਘ ਸਿੱਧਵਾਂ, ਬਲਵੀਰ ਸਿੰਘ ਮੱਲੀ ਨੇ ਸ਼ਹੀਦ ਭਾਈ ਸਰਵਣ ਸਿੰਘ ਦੇ ਜੀਵਨ ਤੇ ਪਰਿਵਾਰ ਦੇ ਪਿਛੋਕੜ ਬਾਰੇ ਦੱਸਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਪ੍ਰਧਾਨ ਬਖਤਾਵਰ ਸਿੰਘ ਨੇ ਸਰਕਾਰ ਦੀ ਮਨੂਵਾਦੀ ਨੀਤੀ ਨੂੰ ਲਾਗੂ ਕਰਨ ਅਤੇ ਸਿੱਖਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂਆਂ ਤੋਂ ਇਲਾਵਾ ਭਗਤਾਂ ਦੀ ਬਾਣੀ ਦੇ ਬਾਰੇ ਪਾਏ ਜਾ ਰਹੇ ਭੁਲੇਖਿਆਂ ਤੋਂ ਜਾਣੂ ਕਰਵਾਇਆ। ਸ਼ਹੀਦ ਭਾਈ ਸਰਵਣ ਸਿੰਘ ਦੀ ਬੇਟੀ ਰਮਨੀਤ ਕੌਰ, ਭਰਾ ਅਮਰਜੀਤ ਸਿੰਘ ਤੇ ਜਗੀਰ ਸਿੰਘ ਬਹਿਰੀਨ ਤੋਂ ਸਮਾਗਮ ਵਿੱਚ ਪਹੁੰਚੇ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। 

Advertisement

Advertisement
Advertisement
×