DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Fake Mining Officer: ਜਾਅਲੀ ਮਾਈਨਿੰਗ ਅਫ਼ਸਰ ਬਣ ਕੇ ਗੁੰਡਾ ਟੈਕਸ ਵਸੂਲਣ ਵਾਲਾ ਡਰਾਈਵਰ ਸਣੇ ਕਾਬੂ

Hajipur Mukerian ਵਿੱਚ ਰਾਤ ਵੇਲੇ ਲਾਉਂਦੇ ਸਨ ਨਾਕੇ; ਟਰੱਕ ਵਾਲਿਆਂ ਤੋਂ ਕਰਦੇ ਸਨ ਵਸੂਲੀ

  • fb
  • twitter
  • whatsapp
  • whatsapp
featured-img featured-img
ਜਾਅਲੀ ਮਾਈਨਿੰਗ ਅਫ਼ਸਰ ਅਤੇ ਡਰਾਈਵਰ ਨਾਲ ਮਾਈਨਿੰਗ ਵਿਭਾਗ ਦੇ ਜੇਈ ਹਰਦੀਪ ਸਿੰਘ (ਸੱਜੇ )!
Advertisement

Punjab Mining Scam: ਹਾਜੀਪੁਰ ਮੁਕੇਰੀਆਂ ਵਿਚ ਜਾਅਲੀ ਮਾਈਨਿੰਗ ਅਫਸਰ ਬਣ ਕੇ ਗੁੰਡਾ ਟੈਕਸ ਵਸੂਲਣ ਵਾਲੇ ਨੂੰ ਡਰਾਈਵਰ ਸਣੇ ਕਾਬੂ ਕੀਤਾ ਗਿਆ ਹੈ।

ਹਾਜੀਪੁਰ ਮੁਕੇਰੀਆਂ ਟਿੱਪਰ ਯੂਨੀਅਨ ਦੇ ਪ੍ਰਧਾਨ ਬਲਰਾਜ ਸਿਂਘ ਨੇ ਦੱਸਿਆ ਕਿ ਪਿਛਲੇ ਤਿੰਨ ਦਿਨ ਤੋਂ ਇਕ ਕਾਰ ਵਿੱਚ ਸਵਾਰ ਦੋ ਵਿਅਕਤੀ ਹਾਜੀਪੁਰ ਅਤੇ ਮੁਕੇਰੀਆਂ ਵਿੱਚ ਘੁੰਮ ਰਹੇ ਸਨ। ਉਨ੍ਹਾਂ ਵਿੱਚੋ ਇੱਕ ਆਪਣੇ ਆਪ ਨੂੰ ਮਾਈਨਿੰਗ ਅਫ਼ਸਰ ਅਤੇ ਦੂਸਰਾ ਡਰਾਈਵਰ ਦੱਸਦਾ ਸੀ।

Advertisement

ਇਹ ਰਾਤ ਵੇਲੇ ਵੱਖ ਵੱਖ ਥਾਵਾਂ ਉੱਤੇ ਨਾਕੇ ਲਗਾ ਕੇ ਮਾਈਨਿੰਗ ਸਮੱਗਰੀ ਲੈ ਕੇ ਜਾਂਦੇ ਟਿੱਪਰ ਚਾਲਕਾਂ ਤੋਂ ਗੁੰਡਾ ਟੈਕਸ ਵਸੂਲ ਕਰ ਰਹੇ ਸਨ। ਇਹ ਪਤਾ ਲੱਗਿਆ ਹੈ ਕਿ ਪ੍ਰਤੀ ਟਿੱਪਰ ਇੱਕ ਹਜ਼ਾਰ ਰੁਪਏ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਸੀ ਜਿਸ ਦੀ ਲਿਖਤੀ ਸ਼ਿਕਾਇਤ SDO ਮਾਈਨਿੰਗ ਦਸੂਹਾ ਨੂੰ ਕੀਤੀ ਅਤੇ ਜਿਨ੍ਹਾਂ ਨੂੰ ਗੱਡੀ ਸਮੇਤ ਅੱਜ ਵਿਭਾਗ ਦੀ ਟੀਮ ਨੇ ਟਿੱਪਰ ਚਾਲਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਹੈ ਅਤੇ ਥਾਣਾ ਹਾਜੀਪੁਰ ਹਵਾਲੇ ਕਰ ਦਿੱਤਾ ਹੈ।

Advertisement

SDO ਮਾਈਨਿੰਗ ਹਰਜਿੰਦਰ ਪਾਲ ਸਿੰਘ ਨੇ ਦੋਵੇਂ ਜਣਿਆਂ ਨੂੰ ਹਾਜੀਪੁਰ ਥਾਣੇ ਹਵਾਲੇ ਕਰਨ ਦੀ ਪੁਸ਼ਟੀ ਕੀਤੀ ਹੈ।

Advertisement
×