ਸੀਬੀਐੱਸਈ ਦੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਸਕੂਲਾਂ ਦਾ ਸ਼ਾਨਦਾਰ ਪ੍ਰਦਰਸ਼ਨ

ਸੀਬੀਐੱਸਈ ਦੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਸਕੂਲਾਂ ਦਾ ਸ਼ਾਨਦਾਰ ਪ੍ਰਦਰਸ਼ਨ

ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 14 ਜੁਲਾਈ

ਸੀਬੀਐੱਸਈ ਵੱਲੋਂ ਐਲਾਨੇ ਬਾਰ੍ਹਵੀਂ ਦੇ ਨਤੀਜੇ ਵਿੱਚ ਐੱਮਆਰਸਿਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦਾ ਨਤੀਜਾ 100 ਫ਼ੀਸਦੀ ਰਿਹਾ। ਸਕੂਲ ਚੇਅਰਮੈਨ ਰਾਮ ਜੀ ਦਾਸ ਭੂੰਬਲਾ ਨੇ ਦੱਸਿਆ ਕਿ ਨਾਨ-ਮੈਡੀਕਲ ਗਰੁੱਪ ਵਿੱਚੋਂ ਅਰਸ਼ਾ 96 ਫ਼ੀਸਦੀ ਅੰਕ ਲੈ ਕੇ ਪਹਿਲੇ, 94.8 ਫ਼ੀਸਦੀ ਅੰਕਾਂ ਨਾਲ ਪ੍ਰਿਯੰਕਾ ਦੂਜੇ ਅਤੇ 94.6 ਫ਼ੀਸਦੀ ਅੰਕਾਂ ਨਾਲ ਅਮੀਸ਼ਾ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਕਾਮਰਸ ਗਰੁੱਪ ’ਚੋਂ ਆਕਾਸ਼ਦੀਪ ਸਿੰਘ 95.4 ਫ਼ੀਸਦੀ, ਪਾਰੁਲ 95.2 ਫ਼ੀਸਦੀ ਅੰਕ ਤੇ ਦਾਮਿਨੀ 93.8 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਮੈਡੀਕਲ ਗਰੁੱਪ ਵਿੱਚੋਂ ਮੋਹਿਤ 95.2 ਫ਼ੀਸਦੀ, ਨਿਕਿਤਾ ਸ਼ਰਮਾ 94.2 ਫ਼ੀਸਦੀ ਤੇ ਗੀਤਾਂਜਲੀ 93.6 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਸ੍ਰੀ ਭੂੰਬਲਾ ਅਤੇ ਸਕੂਲ ਪ੍ਰਿੰਸੀਪਲ ਰਿਤੂ ਬਤਰਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਸਕੂਲ ਸਟਾਫ ਦੀ ਸ਼ਲਾਘਾ ਕੀਤੀ।

ਗੜ੍ਹਸ਼ੰਕਰ (ਨਿੱਜੀ ਪੱਤਰ ਪ੍ਰੇਰਕ): ਐੱਸਬੀਐੱਸ ਮਾਡਲ ਹਾਈ ਸਕੂਲ, ਸਦਰਪੁਰ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਕੌਰ ਬੈਂਸ ਨੇ ਦੱਸਿਆ ਕਿ ਕਾਮਰਸ ਗਰੁੱਪ ਦੀ ਮਨਦੀਪ ਕੌਰ 96% ਅੰਕਾਂ ਨਾਲ ਪਹਿਲੇ, ਵਨਸ਼ਿਕਾ ਸ਼ਰਮਾ (ਨਾਨ ਮੈਡੀਕਲ) 90.4% ਅੰਕਾਂ ਨਾਲ ਦੂਜਾ ਅਤੇ ਅਰਸ਼ਦੀਪ ਕੌਰ (ਕਾਮਰਸ) ਨੇ 90% ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰ. ਡਾ. ਸਰੋਜ ਚੌਹਾਨ ਨੇ ਹੋਣਹਾਰ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਊਨਾ ਰੋਡ ਦੇ ਡਾਇਰੈਕਟਰ ਉਰਮਿਲ ਸੂਦ ਨੇ ਦੱਸਿਆ ਕਿ ਕਾਮਰਸ ਸਟ੍ਰੀਮ ’ਚ ਕਾਜਲ ਨੇ 89.4, ਭਰਤ ਨੇ 89.2, ਜਸਕਰਨ ਨੇ 85.8, ਅਦਿੱਤਿਆ ਨੇ 85.6, ਪੂਜਾ ਨੇ 85.4 ਫ਼ੀਸਦੀ, ਨਾਨ-ਮੈਡੀਕਲ ਸਟ੍ਰੀਮ ਦੀ ਵਿਦਿਆਰਥਣ ਦੀਪਾਕਸ਼ੀ ਨੇ 88.4, ਤਨਵੀਰ ਸਿੰਘ ਨੇ 87.4, ਰੋਹਨ ਰਾਵਤ ਨੇ 87.2 ਫ਼ੀਸਦੀ, ਮੈਡੀਕਲ ਸਟ੍ਰੀਮ ’ਚ ਕਿਰਨਜੀਤ ਕੌਰ ਨੇ 77, ਗੁਰਨੀਤ ਕੌਰ ਨੇ 72.8, ਜਹਾਂ ਫਾਤਿਮਾ ਨੇ 71.4 ਫ਼ੀਸਦੀ ਅਤੇ ਆਰਟਸ ਗਰੁੱਪ ’ਚ ਗੁਰਪ੍ਰੀਤ ਬਜਾਜ ਨੇ 86.4, ਦ੍ਰਿਸ਼ਟੀ ਸੂਦ ਨੇ 80.8 ਤੇ ਕ੍ਰਿਤੀ ਨੇ 80.3 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਉਰਮਿਲ ਸੂਦ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ।

ਫਗਵਾੜਾ (ਪੱਤਰ ਪ੍ਰੇਰਕ): ਡਿਵਾਈਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਰੇਨੂੰ ਠਾਕੁਰ ਨੇ ਦੱਸਿਆ ਕਿ ਆਰਟਸ ਗਰੁੱਪ ’ਚ ਮਨਦੀਪ ਸਿੰਘ ਨੇ 92.6 ਫ਼ੀਸਦੀ, ਕਾਮਰਸ ਦੀ ਪ੍ਰੀਆ ਨੇ 88 ਫ਼ੀਸਦੀ, ਕਾਮਰਸ ਦੀ ਵਿਦਿਆਰਥਣ ਗੁਰਸਿਮਰਨ ਕੌਰ ਤੇ ਆਰਟਸ ਦੇ ਵਿਦਿਆਰਥੀ ਰਿਸ਼ਭ ਬਾਂਗਰ ਨੇ 87 ਫ਼ੀਸਦੀ ਅੰਕ ਪ੍ਰਾਪਤ ਕੀਤੇ। ਆਰਟਸ ਗਰੁੱਪ ਦੇ ਸਰਬਜੀਤ ਸਿੰਘ ਨੇ 80 ਫ਼ੀਸਦੀ ਜਦੋਂਕਿ ਸਾਇੰਸ ਦੀ ਵਿਦਿਆਰਥਣ ਪਵਲੀਨ ਕੌਰ, ਅਭਿਸ਼ੇਕ ਕੁਮਾਰ ਤੇ ਜਸਪ੍ਰੀਤ ਘਈ ਨੇ ਵੀ ਵਧੀਆ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ। ਸਕੂਲ ਚੇਅਰਮੈਨ ਪੰਕਜ ਕਪੂਰ ਨੇ ਹੋਣਹਾਰ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।

ਪਠਾਨਕੋਟ (ਪੱਤਰ ਪ੍ਰੇਰਕ): ਮੌਂਟੈਸਰੀ ਕੈਂਬ੍ਰਿਜ ਸਕੂਲ ਦੀ ਪ੍ਰਿੰਸੀਪਲ ਰਸ਼ਮੀ ਆਹਲੂਵਾਲੀਆ ਨੇ ਦੱਸਿਆ ਕਿ ਅਨਾਦੀ ਸ਼ਰਮਾ ਨੇ 99.6 ਫ਼ੀਸਦੀ, ਸਿਮਰਨ ਪ੍ਰਾਸ਼ਰ ਨੇ 98, ਸਤੁਤੀ ਸ਼ਰਮਾ ਨੇ 97 ਅਤੇ ਵਿਵੇਕ ਨੇ 97 ਫ਼ੀਸਦੀ ਅੰਕ ਹਾਸਲ ਕੀਤੇ ਹਨ। ਸਾਇੰਸ ਗਰੁੱਪ ਵਿੱਚ ਅਤਾਵਿਕਾ ਨੇ 96.8, ਦਿਸ਼ਾਂਤ ਨੇ 96.4 ਅਤੇ ਸੰਪਦਾ ਨੇ 96.4 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਆਰਟਸ ਗਰੁੱਪ ਵਿੱਚ ਸਿਮਰਨ ਸ਼ੇਖ ਨੇ 97, ਪਰਨੀਤ ਨੇ 97 ਅਤੇ ਖੁਸ਼ੀ ਨੇ 97 ਫ਼ੀਸਦੀ ਤੇ ਕਾਮਰਸ ਗਰੁੱਪ ਵਿੱਚ ਆਦਿਤਯ ਨੇ 96.8, ਨੰਦਨੀ ਨੇ 96.6 ਅਤੇ ਸ਼ਰੁਤੀ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਚੇਅਰਮੈਨ ਵਿਨੋਦ ਮਹਾਜਨ ਅਤੇ ਵਾਈਸ ਚੇਅਰਮੈਨ ਅਕਾਸ਼ ਮਹਾਜਨ ਨੇ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੱਤੀ।

ਤਰਨ ਤਾਰਨ (ਪੱਤਰ ਪ੍ਰੇਰਕ): ਗੁਰੂ ਨਾਨਕ ਦੇਵ ਅਕੈਡਮੀ ਨੂਰਦੀ ਰੋਡ ਦੀ ਪ੍ਰਿੰਸੀਪਲ ਗੁਰਦੀਪ ਕੌਰ ਨੇ ਦੱਸਿਆ ਕਿ ਕਾਮਰਸ ਗਰੁੱਪ ਦੀ ਵਿਦਿਆਰਥਣ ਨਵਦੀਪ ਕੌਰ ਨੇ 97.6% ਅੰਕ ਪ੍ਰਾਪਤ ਕਰ ਕੇ ਸਕੂਲ ’ਚੋਂ ਪਹਿਲਾ, ਰਵਨੀਤ ਕੌਰ ਨੇ 96 ਫ਼ੀਸਦੀ ਅੰਗਾਂ ਨਾਲ ਦੂਜਾ ਅਤੇ ਫਤਿਬੀਰ ਨੇ 93.6% ਅਤੇ ਸੁਪਰੀਤ ਕੌਰ ਨੇ 93.4% ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ। ਨਾਨ ਮੈਡੀਕਲ ਦੀ ਕਿਰਨਦੀਪ ਕੌਰ ਨੇ 92.8 ਫ਼ੀਸਦੀ, ਰਮਨਦੀਪ ਕੌਰ ਨੇ 84.8 ਫ਼ੀਸਦੀ ਤੇ ਅੰਮ੍ਰਿਤਪਾਲ ਕੌਰ ਨੇ 83 ਅੰਕਾਂ ਨਾਲ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ।

ਭੁਲੱਥ (ਪੱਤਰ ਪ੍ਰੇਰਕ): ਪਿੰਡ ਭਟਨੂਰਾ ਕਲਾਂ ਦੇ ਐਲਪਾਈਨ ਪਬਲਿਕ ਸਕੂਲ ਦੇ ਪ੍ਰਧਾਨ ਕੁਲਵੰਤ ਸਿੰਘ ਕੋਹਾੜ ਨੇ ਦੱਸਿਆ ਕਿ ਸਾਇੰਸ ਗਰੁੱਪ ਵਿਚ ਪ੍ਰਭਸਿਮਰਨ ਸਿੰਘ ਨੇ 93.2 ਫ਼ੀਸਦੀ ਤੇ ਹਰਪ੍ਰੀਤ ਸਿੰਘ ਨੇ 85 ਫ਼ੀਸਦੀ, ਕਾਮਰਸ ਗਰੁੱਪ ’ਚ ਹਰਿੰਦਰ ਜੀਤ ਸਿੰਘ ਨੇ 92 ਤੇ ਉਂਕਾਰ ਸਿੰਘ ਨੇ 85 ਫ਼ੀਸਦੀ ਨੰਬਰ ਪ੍ਰਾਪਤ ਕਰ ਕੇ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।

ਨਡਾਲਾ (ਪੱਤਰ ਪ੍ਰੇਰਕ): ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਦੇ ਸੀਬੀਐੱਸਸੀ ਬਾਰ੍ਹਵੀਂ ਜਮਾਤ ਵਿੱਚੋਂ ਵਿਦਿਆਰਥਣ ਲਵਲੀਨ ਕੌਰ ਨੇ 90, ਮਨਜੀਤ ਕੌਰ ਨੇ 89 ਤੇ ਸਿਮਰਨਪ੍ਰੀਤ ਕੌਰ ਨੇ 86 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲੇ ਤਿੰਨ ਸਥਾਨ ਲਏ। ਸਕੂਲ ਚੇਅਰਮੈਨ ਡਾ. ਆਸਾ ਸਿੰਘ ਘੁੰਮਣ, ਐੱਮਡੀ ਸਵਰਨ ਕੌਰ ਤੇ ਪ੍ਰਿੰਸੀਪਲ ਆਸ਼ੂ ਖੁਰਾਣਾ ਨੇ ਹੋਣਹਾਰ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈ ਦਿੱਤੀ।

ਜੰਡਿਆਲਾ ਗੁਰੂ ਦੇ ਸੇਂਟ ਸੋਲਜਰ ਸਕੂਲ ਦੇ ਐੱਮਡੀ ਡਾ. ਕਿਸ਼ਨਪੁਰੀ ਤੇ ਅਧਿਆਪਕ ਹੋਣਹਾਰ ਵਿਦਿਆਰਥੀਆਂ ਨਾਲ। -ਫੋਟੋ: ਬੇਦੀ

ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਕਿਹਾ ਕਿ ਕਸ਼ਿਸ਼ ਨੇ 96.4 ਫ਼ੀਸਦੀ, ਅਵਨੀਤ ਕੌਰ ਨੇ 93.8 ਫ਼ੀਸਦੀ ਤੇ ਗੁਰਬੀਰ ਸਿੰਘ ਨੇ 91.2 ਫ਼ੀਸਦੀ ਤੇ ਗੁਰਲਾਲ ਸਿੰੰਘ ਨੇ 91.2 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲੇ ਚਾਰ ਸਥਾਨ ਲਏ ਹਨ। ਸਾਇੰਸ ਗਰੁੱਪ ’ਚੋਂ ਅਮਰਜੀਤ ਕੌਰ ਨੇ 87.6 ਫ਼ੀਸਦੀ, ਸਮਰੀਨਾ ਨੇ 86.2 ਫ਼ੀਸਦੀ ਤੇ ਕੋਮਲਪ੍ਰੀਤ ਕੌਰ ਨੇ 84.4 ਫ਼ੀਸਦੀ ਅੰਕ ਹਾਸਲ ਕੀਤੇ। ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

ਕਾਹਨੂੰਵਾਨ (ਪੱਤਰ ਪ੍ਰੇਰਕ): ਸਥਾਨਕ ਕਸਬੇ ਦੇ ਵਸਨੀਕ ਲੈਫਟੀਨੈਂਟ ਗੁਰਿੰਦਰਜੀਤ ਸਿੰਘ ਦੀ ਧੀ ਜਸਲੀਨ ਕੌਰ ਨੇ ਬਾਰ੍ਹਵੀਂ ਦੇ ਸੀਬੀਐੱਸਈ ਪ੍ਰੀਖਿਆ ਵਿੱਚੋਂ 92.6 ਫ਼ੀਸਦੀ ਨੰਬਰ ਹਾਸਲ ਕੀਤੇ ਹਨ। ਜਸਲੀਨ ਦੀ ਮਾਤਾ ਰਵਿੰਦਰ ਕੌਰ ਨੇ ਦੱਸਿਆ ਕਿ ਜਸਲੀਨ ਸ਼ੁਰੂਆਤੀ ਦੌਰ ਵਿੱਚ ਹੀ ਪੜ੍ਹਨ ਵਿੱਚ ਬਹੁਤ ਹੋਣਹਾਰ ਸੀ। ਉਨ੍ਹਾਂ ਨੇ ਦੱਸਿਆ ਕਿ ਜਸਲੀਨ ਨੇ ਆਪਣੀ ਯੋਗਤਾ ਦੇ ਬਲ ਤੇ ਨਵੋਦਿਆ ਵਿਦਿਆਲਿਆ ਵਿੱਚ ਦਾਖ਼ਲਾ ਪ੍ਰਾਪਤ ਕਰ ਲਿਆ ਸੀ ਤੇ ਉਸ ਨੇ ਦਸਵੀਂ ਵਿੱਚ ਵੀ ਨੱਬੇ ਫ਼ੀਸਦੀ ਤੋਂ ਵੱਧ ਨੰਬਰ ਹਾਸਲ ਕੀਤੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All