CM Bhagwant Mann ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਮੁਲਾਜ਼ਮ ਹਿਰਾਸਤ ਵਿੱਚ ਲਏ
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਦਖਲ ਬਾਅਦ ਮੁਲਾਜ਼ਮਾਂ ਨੂੰ ਕੀਤਾ ਰਿਹਾਅ
Advertisement
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਘੋਗਰਾ (ਦਸੂਹਾ) ਵਿਚ ਆਮਦ ਦੌਰਾਨ ਸੁਰੱਖਿਆ ਦੇ ਸਖ਼ਤ ਬੰਦੋਬਸਤ ਦੇ ਬਾਵਜੂਦ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਕਾਰਕੁਨਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ।
ਇਸ ਮੌਕੇ ਹਰਕਤ ਵਿਚ ਆਈ ਪੁਲੀਸ ਨੇ ਦੋ ਦਰਜਨ ਦੇ ਕਰੀਬ NPS ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਸੂਬਾ ਕਨਵੀਨਰ ਜਸਵੀਰ ਤਲਵਾੜਾ ਨੇ ਦੱਸਿਆ ਕਿ ਪੁਲੀਸ ਉਨ੍ਹਾਂ ਨੂੰ 20 ਸਾਥੀਆਂ ਸਮੇਤ ਹਾਜੀਪੁਰ ਥਾਣੇ ਲੈ ਆਈ ਸੀ। ਇਸ ਤੋਂ ਬਾਅਦ ਕੁੱਝ ਮੁਲਾਜ਼ਮਾਂ ਨੂੰ ਪੁਲੀਸ ਦਸੂਹਾ ਥਾਣੇ ਲੈ ਗਈ।
Advertisement
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਦਖਲ ਬਾਅਦ ਪੁਲੀਸ ਨੇ ਕਰੀਬ 9 ਵਜੇ ਮੁਲਾਜ਼ਮਾਂ ਨੂੰ ਰਿਹਾਅ ਕੀਤਾ। ਹਾਜੀਪੁਰ ਥਾਣੇ ਵਿੱਚ ਸੂਬਾ ਵਿੱਤ ਸਕੱਤਰ ਵਰਿੰਦਰ ਵਿੱਕੀ, ਬਲਾਕ ਤਲਵਾੜਾ ਪ੍ਰਧਾਨ ਮਨਮੋਹਨ ਸਿੰਘ, ਨਰੇਸ਼ ਮਿੱਡਾ, ਬਲਾਕ ਗੜ੍ਹਦੀਵਾਲਾ ਪ੍ਰਧਾਨ ਤਿਲਕ ਰਾਜ, ਵਿਪਨ ਬਡਲਾ, ਰਾਜਿੰਦਰ ਟੱਪਾ ਆਦਿ ਤੋਂ ਇਲਾਵਾ ਬਲਾਕ ਮੁਕੇਰੀਆਂ ਪ੍ਰਧਾਨ ਰਜਤ ਮਹਾਜਨ ਸਮੇਤ ਇੱਕ ਦਰਜਨ ਮੁਲਾਜ਼ਮ ਥਾਣਾ ਦਸੂਹਾ ਡੱਕੇ ਸਨ।
Advertisement
Advertisement
×

