ਵਿੱਦਿਅਕ ਸੰਸਥਾਵਾਂ ’ਚ ਧਰਤੀ ਦਿਵਸ ਮਨਾਇਆ
ਡੂਨ ਵਰਲਡ ਸਕੂਲ ਮਲਸੀਆਂ ਅਤੇ ਮਾਤਾ ਸਾਹਿਬ ਕੌਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੇ ਕਾਲਜ ਢੰਡੋਵਾਲ ਵਿੱਚ ਧਰਤੀ ਦਿਵਸ ਮਨਾਇਆ ਗਿਆ। ਡੂਨ ਵਰਲਡ ਸਕੂਲ ਵਿੱਚ ਗੁਰਜੀਵਨ ਕੌਰ, ਯਕਸਾ, ਤਮਨਪ੍ਰੀਤ ਕੌਰ, ਕੁਲਰੀਤ ਕੌਰ, ਭਵਾਨੀ, ਸਿਮਰਨਜੀਤ ਕੌਰ, ਗੁਰਸਰੀਤ ਅਤੇ ਤਨਵੀਰ ਨੇ ਗੀਤਾਂ, ਕਵਿਤਾਵਾਂ...
ਡੂਨ ਵਰਲਡ ਸਕੂਲ ਮਲਸੀਆਂ ਅਤੇ ਮਾਤਾ ਸਾਹਿਬ ਕੌਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੇ ਕਾਲਜ ਢੰਡੋਵਾਲ ਵਿੱਚ ਧਰਤੀ ਦਿਵਸ ਮਨਾਇਆ ਗਿਆ। ਡੂਨ ਵਰਲਡ ਸਕੂਲ ਵਿੱਚ ਗੁਰਜੀਵਨ ਕੌਰ, ਯਕਸਾ, ਤਮਨਪ੍ਰੀਤ ਕੌਰ, ਕੁਲਰੀਤ ਕੌਰ, ਭਵਾਨੀ, ਸਿਮਰਨਜੀਤ ਕੌਰ, ਗੁਰਸਰੀਤ ਅਤੇ ਤਨਵੀਰ ਨੇ ਗੀਤਾਂ, ਕਵਿਤਾਵਾਂ ਤੇ ਐਕਸ਼ਨ ਗੀਤਾਂ ਰਾਹੀਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਦੀ ਸੰਭਾਲ ਦਾ ਸੱਦਾ ਦਿੱਤਾ। ਕਿੰਡਗਾਰਡਨ ਦੇ ਬੱਚਿਆਂ ਨੇ ਪੇਟਿੰਗਾਂ ਰਾਹੀਂ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ। ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀਆ ਤੇ ਪ੍ਰਿੰਸੀਪਲ ਅਰਸ਼ਦੀਪ ਕੌਰ ਘੁੰਮਣ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੋਜ਼ਾਨਾ ਵਾਤਾਵਰਨ ਬਚਾਉਣ ਦੀ ਆਦਤ ਪਾਉਣਾ ਹੀ ਸਮਾਗਮ ਦਾ ਮੁਖ ਉਦੇਸ਼ ਹੈ। ਮਾਤਾ ਸਾਹਿਬ ਕੌਰ ਖ਼ਾਲਸਾ ਸਕੂਲ ਤੇ ਕਾਲਜ ਢੰਡੋਵਾਲ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਬੂਟੇ ਲਾਏ। ਸੰਸਥਾ ਦੇ ਡਾਇਰੈਕਟਰ ਆਰ ਕੇ ਜੈਨ ਨੇ ਕਿਹਾ ਕਿ ਜਾਗਰੂਕਤਾ ਨਾਲ ਹੀ ਵਾਤਾਵਰਨ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਸਕੂਲ ਪ੍ਰਿੰਸੀਪਲ ਰੇਖਾ ਰਾਣੀ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਕਾਰਜਕਾਰੀ ਪ੍ਰਿੰਸੀਪਲ ਪ੍ਰਵੀਨ ਕੌਰ ਨੇ ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਚੱਠਾ ਵੱਲੋਂ ਭੇਜਿਆ ਸੰਦੇਸ਼ ਪੜ੍ਹਿਆ। ਵਿਦਿਆਰਥੀਆਂ ਦੇ ਮੁਕਾਬਲਿਆਂ ਕਰਵਾਏ ਗਏ।

