ਪੁਲੀਸ ਸੁਰੱਖਿਆ ਨਾ ਮਿਲਣ ਕਾਰਨ ਬਹਿਲੱਖਣ ’ਚ ਕਬਜ਼ੇ ਹਟਾਉਣ ਦਾ ਅਮਲ ਰੁਕਿਆ : The Tribune India

ਪੁਲੀਸ ਸੁਰੱਖਿਆ ਨਾ ਮਿਲਣ ਕਾਰਨ ਬਹਿਲੱਖਣ ’ਚ ਕਬਜ਼ੇ ਹਟਾਉਣ ਦਾ ਅਮਲ ਰੁਕਿਆ

ਪੁਲੀਸ ਸੁਰੱਖਿਆ ਨਾ ਮਿਲਣ ਕਾਰਨ ਬਹਿਲੱਖਣ ’ਚ ਕਬਜ਼ੇ ਹਟਾਉਣ ਦਾ ਅਮਲ ਰੁਕਿਆ

ਕਮਾਹੀਦੇਵੀ ਸੜਕ ’ਤੇ ਪਿੰਡ ਬਹਿਲੱਖਣ ਦੀ ਪਛਾਣ ਦਰਸਾਉਂਦਾ ਸਾਈਨ ਬੋਰਡ। -ਫੋਟੋ: ਜਗਜੀਤ

ਜਗਜੀਤ ਸਿੰਘ

ਮੁਕੇਰੀਆਂ, 26 ਮਈ

ਕੰਢੀ ਦੇ ਪਿੰਡ ਬਹਿਲੱਖਣ ਦੀ ਕਰੀਬ ਕਰੀਬ 321 ਏਕੜ (2565 ਕਨਾਲ) ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦਾ ਅਮਲ ਪੁਲੀਸ ਸੁਰੱਖਿਆ ਨਾ ਮਿਲਣ ਕਰਕੇ ਰੁਕ ਗਿਆ ਹੈ। ਇਸ ਜ਼ਮੀਨ ’ਤੇ ਕਾਬਜ਼ਕਾਰਾਂ ਵਲੋਂ ਆਪਣੇ ਹੱਕ ਜਤਾਉਣ ਲਈ ਅਦਾਲਤ ਵਿੱਚ ਕੇਸ ਕੀਤੇ ਗਏ ਸਨ, ਜੋ ਕਿ ਪੰਚਾਇਤ ਦੇ ਹੱਕ ਵਿੱਚ ਹੋ ਗਏ ਹਨ। ਨਾਜਾਇਜ਼ ਕਬਜ਼ੇ ਵਾਲੇ ਰਕਬੇ ਵਿੱਚ ਰਿਹਾਇਸ਼ੀ ਮਕਾਨ ਵੀ ਆਉਂਦੇ ਹਨ, ਜਿਸ ਕਰਕੇ ਪੰਚਾਇਤੀ ਅਧਿਕਾਰੀਆਂ ਨੂੰ ਕਬਜ਼ੇ ਹਟਾਉਣ ਮੌਕੇ ਮੁਸ਼ਕਲ ਪੇਸ਼ ਆ ਸਕਦੀ ਸੀ। ਇਸ ਮਾਮਲੇ ਵਿੱਚ ਪੰਚਾਇਤੀ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨਾਲ ਰਾਬਤਾ ਕਰਕੇ ਮੁੜ 29 ਮਈ ਨੂੰ ਜ਼ਮੀਨ ’ਤੇ ਕਬਜ਼ਾ ਲੈਣ ਦਾ ਸਮਾਂ ਰੱਖਿਆ ਹੈ।

ਜਾਣਕਾਰੀ ਅਨੁਸਾਰ ਕੰਢੀ ਦੇ ਬਲਾਕ ਤਲਵਾੜਾ ਅਧੀਨ ਆਉਂਦੀ ਪਿੰਡ ਬਹਿਲੱਖਣ ਦੀ ਕਰੀਬ 477 ਏਕੜ (3823 ਕਨਾਲ) ਪੰਚਾਇਤੀ ਜ਼ਮੀਨ ਉੱਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਸ ਵਿੱਚੋਂ ਕਰੀਬ 320 ਏਕੜ (2565 ਕਨਾਲ) ਜ਼ਮੀਨ ਦੇ ਕੇਸ ਸਬੰਧਿਤ ਲੋਕ ਹਾਈ ਕੋਰਟ ਤੋਂ ਹਾਰ ਚੁੱਕੇ ਹਨ ਅਤੇ ਰਹਿੰਦੀ ਕਰੀਬ 157 ਏਕੜ (1258 ਕਨਾਲ) ਜ਼ਮੀਨ ਦੇ ਅਦਾਲਤੀ ਕੇਸ ਹਾਲੇ ਚੱਲ ਰਹੇ ਹਨ। ਅੱਜ ਪੰਚਾਇਤ ਅਧਿਕਾਰੀਆਂ ਵਲੋਂ ਕਰੀਬ 320 ਏਕੜ ਜ਼ਮੀਨ ਦਾ ਦਖਲ ਲਿਆ ਜਾਣਾ ਸੀ ਅਤੇ ਇਸ ਜ਼ਮੀਨ ’ਤੇ ਕਰ਼ੀਬ 55-56 ਲੋਕ ਕਾਬਜ਼ ਸਨ। ਸਵੇਰੇ ਤੋਂ ਹੀ ਪੰਚਾਇਤ ਸਕੱਤਰ ਅਤੇ ਪਿੰਡ ਦੀ ਪੰਚਾਇਤ ਇਸ ਦੀ ਤਿਆਰੀ ਕਰੀ ਬੈਠੀ ਸੀ, ਪਰ ਕਰੀਬ 12 ਵਜੇ ਤੱਕ ਕੋਈ ਪੁਲੀਸ ਸੁਰੱਖਿਆ ਨਾ ਮਿਲਣ ਕਾਰਨ ਦਖਲ ਦਾ ਅਮਲ ਰੋਕ ਦਿੱਤਾ ਗਿਆ।

ਪਿੰਡ ਦੀ ਸਰਪੰਚ ਨੀਲਮ ਕੁਮਾਰੀ ਨੇ ਦੱਸਿਆ ਕਿ ਪੰਚਾਇਤ ਨੇ ਪਹਿਲਾਂ ਹੀ ਨਾਜਾਇਜ਼ ਕਾਬ਼ਜ਼ਕਾਰਾਂ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਮਾਲ ਮਹਿਕਮੇ ਦੀ ਨਿਸ਼ਾਨਦੇਹੀ ਉਪਰੰਤ ਇਹ ਕਬਜ਼ੇ ਹਟਾਏ ਜਾਣੇ ਸਨ, ਪਰ ਅਚਾਨਕ ਸੂਚਨਾ ਮਿਲੀ ਕਿ ਅੱਜ ਕਬਜ਼ੇ ਨਹੀਂ ਛੁਡਾਏ ਜਾ ਸਕਣਗੇ।

ਕੀ ਕਹਿੰਦੇ ਨੇ ਬੀਡੀਪੀਓ

ਬੀਡੀਪੀਓ ਤਲਵਾੜਾ ਸੁਖਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਬਹਿਲੱਖਣ ਦੀ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਏ ਜਾਣੇ ਸਨ ਅਤੇ ਪੰਚਾਇਤੀ ਅਧਿਕਾਰੀ ਇਸ ਸਬੰਧੀ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰ ਚੁੱਕੇ ਸਨ। ਪਰ ਪੁਲੀਸ ਸੁਰੱਖਿਆ ਸਮੇਂ ਸਿਰ ਨਾ ਮਿਲਣ ਕਾਰਨ ਇਹ ਕੰਮ ਅੱਜ ਰੁਕ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਰਾਬਤਾ ਕਰਨ ਉਪਰੰਤ ਮੁੜ 29 ਮਈ ਨੂੰ ਇਸ ਜ਼ਮੀਨ ’ਤੇ ਦਖਲ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All