Drug Seizure Nawanshahr: ਹੈਰੋਇਨ ਤੇ ਪਿਸਤੌਲ ਸਣੇ ਚਾਰ ਕਾਬੂ
ਨਵਾਂਸ਼ਹਿਰ ਪੁਲੀਸ ਨੇ ਦੋ ਮਾਮਲਿਆਂ ਵਿੱਚ 4 ਜਣਿਆਂ ਨੂੰ ਕਾਬੂ ਕਰਕੇ 2 ਕਿੱਲੋ 12 ਗ੍ਰਾਮ ਹੈਰੋਇਨ, ਦੇਸੀ ਪਿਸਤੌਲ ਅਤੇ 4 ਰੌਂਦ ਬਰਾਮਦ ਕੀਤੇ ਹਨ। ਪਹਿਲੇ ਮਾਮਲੇ ਵਿੱਚ ਸੀ ਆਈ ਏ ਸਟਾਫ ਨੇ ਪੁਲ ਨਹਿਰ ਨੇੜੇ ਪਿੰਡ ਸਨਾਵਾ ਤੋਂ ਮੋਟਰਸਾਈਕਲ ਸਵਾਰ...
Advertisement
ਨਵਾਂਸ਼ਹਿਰ ਪੁਲੀਸ ਨੇ ਦੋ ਮਾਮਲਿਆਂ ਵਿੱਚ 4 ਜਣਿਆਂ ਨੂੰ ਕਾਬੂ ਕਰਕੇ 2 ਕਿੱਲੋ 12 ਗ੍ਰਾਮ ਹੈਰੋਇਨ, ਦੇਸੀ ਪਿਸਤੌਲ ਅਤੇ 4 ਰੌਂਦ ਬਰਾਮਦ ਕੀਤੇ ਹਨ। ਪਹਿਲੇ ਮਾਮਲੇ ਵਿੱਚ ਸੀ ਆਈ ਏ ਸਟਾਫ ਨੇ ਪੁਲ ਨਹਿਰ ਨੇੜੇ ਪਿੰਡ ਸਨਾਵਾ ਤੋਂ ਮੋਟਰਸਾਈਕਲ ਸਵਾਰ ਸਨਪ੍ਰੀਤ ਸਿੰਘ ਉਰਫ਼ ਸੰਧੂ (ਪਿੰਡ ਬੜਵਾ, ਥਾਣਾ ਸਦਰ ਨਵਾਂਸ਼ਹਿਰ) ਅਤੇ ਅਰਮਾਨ ਸੁੰਢ ਉਰਫ਼ ਮਾਨੀ (ਪਿੰਡ ਸਲੋਹ, ਥਾਣਾ ਸਿਟੀ ਨਵਾਂਸ਼ਹਿਰ) ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਕਿੱਲੋ 12 ਗ੍ਰਾਮ ਹੈਰੋਇਨ
ਬਰਾਮਦ ਕੀਤੀ। ਦੂਜੇ ਮਾਮਲੇ ਵਿੱਚ ਸੀ ਆਈ ਏ ਸਟਾਫ਼ ਦੀ ਪੁਲੀਸ ਨੇ ਪਿੰਡ ਬਘੋਰਾ ਨਹਿਰ ਤੋਂ ਦੋ ਹੋਰ ਜਣਿਆਂ ਮਨਦੀਪ ਕੁਮਾਰ ਉਰਫ਼ ਮਨੀ (ਪਿੰਡ ਸੜੋਆ, ਥਾਣਾ ਪੋਜੇਵਾਲ) ਅਤੇ ਰਿਤਿਕ ਲੀਲ ਉਰਫ਼ ਅੱਡੀ (ਪਿੰਡ ਰੱਤੇਵਾਲ, ਥਾਣਾ ਕਾਠਗੜ੍ਹ) ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਦੇਸੀ ਪਿਸਤੌਲ 30 ਬੋਰ ਅਤੇ 4 ਰੌਂਦ (30 ਬੋਰ) ਬਰਾਮਦ ਕੀਤੇ ਹਨ| ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਏ ਗਏ ਹਨ।
Advertisement
Advertisement
Advertisement
×
