ਪੱਤਰ ਪ੍ਰੇਰਕ
ਸ਼ਾਹਕੋਟ, 26 ਸਤੰਬਰ
ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਮੰਤਵ ਲਈ ਪਿੰਡ ਬਾਊਪੁਰ ਵਾਸੀਆਂ ਵੱਲੋਂ ਪਿੰਡ ਦੇ ਚਾਰੇ ਪਾਸੇ ਲਗਾਏ ਪਹਿਰੇਦਾਰਾਂ ਉੱਪਰ ਤਿੰਨ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾ ਦਿਤੀ। ਗਨੀਮਤ ਇਹ ਰਹੀ ਕਿ ਪਹਿਰੇਦਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਬਹੁਜਨ ਸਮਾਜ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਬਾਊਪੁਰ ਨੇ ਦੱਸਿਆ ਕਿ ਅੱਜ ਉਨ੍ਹਾਂ ਸਮੇਤ ਬਲਜੀਤ ਸਿੰਘ, ਲਖਵਿੰਦਰ ਸਿੰਘ,ਬਲਦੇਵ ਸਿੰਘ ਆਦਿ ਪਿੰਡ ਵਿਚ ਪਹਿਰਾ ਦੇ ਰਹੇ ਸਨ। ਇਸੇ ਦੌਰਾਨ ਪਿੰਡ ਦੇ ਇਕ ਨਸ਼ਾ ਕਾਰੋਬਾਰੀ ਦੇ ਘਰੋ ਨਸ਼ਾ ਲੈਣ ਆਏ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਪਹਿਰਰੇਦਾਰਾਂ ਨੇ ਰੋਕ ਕੇ ਜਦੋਂ ਇਕ ਦੀ ਤਲਾਸ਼ੀ ਲੈਣ ਸਮੇਂ ਜਦੋਂ ਬਲਜੀਤ ਸਿੰਘ ਵੀਡੀਉ ਬਣਾਉਣ ਲੱਗਿਆ ਤਾਂ ਇਕ ਮੋਟਰਸਾਈਕਲ ਸਵਾਰ ਨੇ ਪਿਸਤੌਲ ਕੱਢ ਕੇ ਉਸ ਉਪਰ ਗੋਲੀ ਚਲਾਈ, ਜੋ ਪਾਸੇ ਨਿਕਲ ਗਈ।