DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਸ਼ੇੜੀਆਂ ਨੇ ਪਿੰਡ ਦੇ ਸ਼ਮਸ਼ਾਨਘਾਟ ਨੂੰ ਬਣਾਇਆ ਆਪਣਾ ਅੱਡਾ; ਸਰਪੰਚ ਨੇ ਲਗਾਏ ਦੋਸ਼

ਪੁਲੀਸ ਨੇ ਪੈਟਰੋਲਿੰਗ ਵਧਾਉਣ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦਾ ਦਿੱਤਾ ਭਰੋਸਾ

  • fb
  • twitter
  • whatsapp
  • whatsapp
featured-img featured-img
ਪਿੰਡ ਨਸੀਰੇਵਾਲ ਦੇ ਸਰਪੰਚ ਬਲਬੀਰ ਸਿੰਘ ਅਤੇ ਹੋਰ ਪਿੰਡ ਵਾਸੀ ਪਿੰਡ ਵਿੱਚ ਕਥਿਤ ਤੌਰ 'ਤੇ ਵਿਕ ਰਹੇ ਨਸ਼ਿਆਂ ਅਤੇ ਸ਼ਮਸ਼ਾਨ ਘਾਟ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ।
Advertisement

ਸੁਲਤਾਨਪੁਰ ਲੋਧੀ ਦੇ ਪਿੰਡ ਨਸੀਰੇਵਾਲ ਦੇ ਸਰਪੰਚ ਬਲਬੀਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਨਸ਼ੇੜੀਆਂ ਨੇ ਪਿੰਡ ਦੇ ਸ਼ਮਸ਼ਾਨਘਾਟ ਨੂੰ ਹੀ ਆਪਣਾ ਅੱਡਾ ਬਣਾ ਲਿਆ ਹੈ।

ਉਨ੍ਹਾਂ ਦਾਅਵਾ ਕੀਤਾ, ''ਸ਼ਮਸ਼ਾਨਘਾਟ ਵਿੱਚ ਰੋਜ਼ਾਨਾ ਵਰਤੀਆਂ ਹੋਈਆਂ ਸਰਿੰਜਾਂ, ਨਸ਼ਿਆਂ ਦੀਆਂ ਪੰਨੀਆਂ, ਲਾਈਟਰ ਅਤੇ ਖ਼ੂਨ ਦੇ ਨਿਸ਼ਾਨ ਮਿਲਦੇ ਹਨ। ਹਰ ਰੋਜ਼ 10 ਦੇ ਕਰੀਬ ਨਸ਼ੇੜੀ ਉੱਥੇ ਇਕੱਠੇ ਹੋ ਕੇ ਨਸ਼ਾ ਕਰਦੇ ਹਨ। ਜੇ ਕੋਈ ਪਿੰਡ ਵਾਸੀ ਰੋਕੇ ਜਾਂ ਪੁਲੀਸ ਨੂੰ ਦੱਸੇ, ਤਾਂ ਉਸ ਨੂੰ ਧਮਕੀਆਂ ਮਿਲਦੀਆਂ ਹਨ। ਸਰਪੰਚ ਮੁਤਾਬਕ ਅੰਤਿਮ ਸੰਸਕਾਰ ਲਈ ਆਉਣ ਵਾਲੇ ਪਰਿਵਾਰਾਂ ਨੂੰ ਵੀ ਇਸ ਗੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਬਹੁਤ ਸ਼ਰਮਨਾਕ ਹੈ।''   ਸਰਪੰਚ ਨੇ ਮੰਗ ਕੀਤੀ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Advertisement

ਉੱਥੇ ਹੀ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਨਸ਼ਿਆਂ ਦਾ ਮੁੱਦਾ ਵਿਧਾਨ ਸਭਾ ਅਤੇ ਐੱਸ ਐੱਸ ਪੀ ਕਪੂਰਥਲਾ ਤੱਕ ਉਠਾ ਚੁੱਕੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ।

Advertisement

ਇਸ ਸਬੰਧੀ ਥਾਣਾ ਮੁਖੀ ਦਵਿੰਦਰ ਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਹੁਣ ਪੈਟਰੋਲਿੰਗ ਵਧਾਈ ਜਾਵੇਗੀ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
×