ਗੜ੍ਹਸ਼ੰਕਰ (ਪੱਤਰ ਪ੍ਰੇਰਕ): ਬੀਤੇ ਕੱਲ੍ਹ ਸਥਾਨਕ ਡਾਕਘਰ ਵਿੱਚ ਆਧਾਰ ਕਾਰਡ ਅਪਰੇਟਰ ਵੱਜੋਂ ਕੰਮ ਕਰਦੀ ਲੜਕੀ ਮਨਪ੍ਰੀਤ ਕੌਰ ਪੁੱਤਰੀ ਸੁਦਰਸ਼ਨ ਸਿੰਘ ਵਾਸੀ ਵਾਰਡ ਨੰਬਰ ਨਾਲ ਹੋਈ ਦੋਹਰੀ ਲੁੱਟ ਦੇ ਮਾਮਲੇ ਵਿੱਚ ਗੜ੍ਹਸ਼ੰਕਰ ਪੁਲੀਸ ਨੇ ਲੁੱਟ ਦਾ ਇਕ ਮਾਮਲਾ ਸੁਲਝਾ ਲਿਆ ਹੈ ਅਤੇ ਲੜਕੀ ਦਾ ਪਰਸ ਖੋਹ ਕੇ ਭੱਜਣ ਵਾਲੇ ਲੁਟੇਰੇ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਗੱਲ ਕਰਦਿਆਂ ਐੱਸ ਐੱਚ ਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਡਾਕਘਰ ਵਿੱਚ ਕੰਮ ਕਰਦੀ ਉਕਤ ਲੜਕੀ ਦਾ ਕੱਲ੍ਹ ਇੱਥੋਂ ਦੇ ਰਾਵਲਪਿੰਡੀ ਰੋਡ ਤੋਂ ਪਰਸ ਖੋਹ ਕੇ ਫ਼ਰਾਰ ਹੋਣ ਵਾਲੇ ਲੁਟੇਰੇ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੀ ਪਛਾਣ ਰੋਹਿਤ ਪੁੱਤਰ ਦਵਿੰਦਰ ਕੁਮਾਰ ਵਾਸੀ ਗੜੀ ਥਾਣਾ ਗੜ੍ਹਸ਼ੰਕਰ ਵਜੋਂ ਹੋਈ ਹੈ।