ਗੁੱਗਾ ਮਾੜੀ ਨੂੰ ਵਾਟਰ ਕੂਲਰ ਤੇ ਪੱਖੇ ਦਾਨ
ਬਲਾਚੌਰ: ਪਿੰਡ ਜੀਓਵਾਲ-ਬਛੂਆਂ ਵਿਖੇ ਸਥਿਤ ਗੁੱਗਾ ਜਾਹਰ ਪੀਰ ਦੇ ਧਾਰਮਿਕ ਅਸਥਾਨ ਗੁੱਗਾ ਮਾੜੀ ਵਾਸਤੇ ਦਾਨੀ ਸੱਜਣਾਂ ਵੱਲੋਂ ਦਾਨ ਰਾਸ਼ੀ ਦੇ ਨਾਲ ਨਾਲ ਵਾਟਰ ਕੂਲਰ ਤੇ ਪੱਖੇ ਦਾਨ ਕੀਤੇ ਗਏ ਹਨ। ਇਸ ਸਬੰਧੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਬਲਵਿੰਦਰ ਸਿੰਘ ਮਾਹਿਲਪੁਰ...
Advertisement
ਬਲਾਚੌਰ: ਪਿੰਡ ਜੀਓਵਾਲ-ਬਛੂਆਂ ਵਿਖੇ ਸਥਿਤ ਗੁੱਗਾ ਜਾਹਰ ਪੀਰ ਦੇ ਧਾਰਮਿਕ ਅਸਥਾਨ ਗੁੱਗਾ ਮਾੜੀ ਵਾਸਤੇ ਦਾਨੀ ਸੱਜਣਾਂ ਵੱਲੋਂ ਦਾਨ ਰਾਸ਼ੀ ਦੇ ਨਾਲ ਨਾਲ ਵਾਟਰ ਕੂਲਰ ਤੇ ਪੱਖੇ ਦਾਨ ਕੀਤੇ ਗਏ ਹਨ। ਇਸ ਸਬੰਧੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਬਲਵਿੰਦਰ ਸਿੰਘ ਮਾਹਿਲਪੁਰ ਵੱਲੋਂ ਗੁੱਗਾ ਮਾੜੀ ਵਾਸਤੇ ਇੱਕ ਵਾਟਰ ਕੂਲਰ ਦਾਨ ਕੀਤਾ ਗਿਆ ਹੈ ਜਦਕਿ ਹੋਰ ਦਾਨੀ ਸੱਜਣਾਂ ਵੱਲੋਂ 10 ਪੱਖੇ ਦਿੱਤੇ ਗਏ ਹਨ। ਪ੍ਰਬੰਧਕ ਕਮੇਟੀ ਵੱਲੋਂ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਹੈ। ਇਸ ਮੌਕੇ ਸੇਵਾਦਾਰ ਬਲਵੀਰ ਸਿੰਘ ਲੋਚਨ, ਭਗਤ ਚੰਨਣ ਰਾਮ, ਮਾ. ਪਿਆਰੇ ਲਾਲ, ਮਾ. ਮਲਕੀਤ ਚੰਦ ਲੋਚਨ, ਸਰਪੰਚ ਬਲਵੀਰ ਸਿੰਘ ਭੰਗੂ ਜੀਓਵਾਲ, ਹਰਪਾਲ ਸਿੰਘ, ਕਮਲਦੀਪ ਲੋਚਨ ਮੈਂਬਰ ਪੰਚਾਇਤ, ਮਿਸਤਰੀ ਗਿਆਨ ਚੰਦ, ਪ੍ਰੀਤਮ ਚੰਦ ਮੱਕੋਵਾਲ, ਸੁਨੀਲ ਲੋਚਨ, ਵਿਜੇ ਕੁਮਾਰ ਤੇ ਹੋਰ ਪਿੰਡ ਵਾਸੀ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement