ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਤੇ ਡਵੀਜ਼ਨ ਪੱਧਰੀ ਰੋਸ ਮੁਜ਼ਾਹਰਿਆਂ ਦਾ ਐਲਾਨ
ਕੁੱਲ ਹਿੰਦ ਕਿਸਾਨ ਸਭਾ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਸੂਬਾ ਜਥੇਬੰਦੀ ਦੇ ਸੱਦੇ ’ਤੇ 6 ਜੁਲਾਈ ਤੋਂ 10 ਜੁਲਾਈ ਤੱਕ ਜ਼ਿਲ੍ਹਾ ਪੱਧਰੀ ਤੇ ਡਵੀਜ਼ਨ ਪੱਧਰੀ ਤੇ ਰੋਸ ਧਰਨੇ/ਮੁਜ਼ਾਹਰੇ ਕੀਤੇ ਜਾਣਗੇ। ਕੁੱਲ ਹਿੰਦ ਕਿਸਾਨ ਦੇ ਸੂਬਾ ਸਕੱਤਰ ਗੁਰਨੇਕ ਸਿੰਘ ਭੱਜਲ...
Advertisement
ਕੁੱਲ ਹਿੰਦ ਕਿਸਾਨ ਸਭਾ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਸੂਬਾ ਜਥੇਬੰਦੀ ਦੇ ਸੱਦੇ ’ਤੇ 6 ਜੁਲਾਈ ਤੋਂ 10 ਜੁਲਾਈ ਤੱਕ ਜ਼ਿਲ੍ਹਾ ਪੱਧਰੀ ਤੇ ਡਵੀਜ਼ਨ ਪੱਧਰੀ ਤੇ ਰੋਸ ਧਰਨੇ/ਮੁਜ਼ਾਹਰੇ ਕੀਤੇ ਜਾਣਗੇ। ਕੁੱਲ ਹਿੰਦ ਕਿਸਾਨ ਦੇ ਸੂਬਾ ਸਕੱਤਰ ਗੁਰਨੇਕ ਸਿੰਘ ਭੱਜਲ ਅਤੇ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਦੱਸਿਆ ਕਿ 6 ਜੁਲਾਈ ਨੂੰ ਐੱਸ ਡੀ ਐਮ ਦਫ਼ਤਰ ਗੜਸੰਕਰ ਵਿਖੇ ਧਰਨਾ ਦਿੱਤਾ ਜਾਵੇਗਾ, 7 ਜੁਲਾਈ ਨੂੰ ਹੁਸ਼ਿਆਰਪੁਰ ਵਿਖੇ ਅਤੇ 8 ਜੁਲਾਈ ਨੂੰ ਮੁਕੇਰੀਆਂ ਵਿਖੇ ਐੱਸ ਡੀ ਐਮ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।
ਇਸੇ ਤਰਾਂ 9 ਜੁਲਾਈ ਨੂੰ ਦਸੂਹਾ ਵਿਖੇ ਧਰਨਾ ਤੇ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਵਾਉਣ ਲਈ ਮਨਰੇਗਾ ਐਕਟ ਪਹਿਲਾਂ ਦੀ ਤਰ੍ਹਾਂ ਰੱਖਣ, ਬਿਜਲੀ ਐਕਟ 2025 ਰੱਦ ਕਰਵਾਉਣ, ਬੀਜ ਬਿੱਲ ਵਾਪਸ ਕਰਵਾਉਣ, ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਵਾਪਸ ਕਰਵਾਉਣ, ਕਿਸਾਨਾਂ ਤੇ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ ਲਗਵਾਉਣ, ਖੇਤ ਮਜ਼ਦੂਰਾਂ ਲਈ ਦਸ ਮਰਲੇ ਦੇ ਪਲਾਟ ਤੇ ਮਕਾਨ ਬਣਾਉਣ ਲਈ ਗ੍ਰਾਂਟਾਂ ਜਾਰੀ ਕਰਾਉਣ ਆਦਿ ਮੰਗਾਂ ਨੂੰ ਲੈ ਕੇ ਧਰਨੇ ਲਾਏ ਜਾ ਰਹੇ ਹਨ ।
Advertisement
×
