DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੇਅਦਬੀ ਸਬੰਧੀ ਕਾਨੂੰਨ ਦੀਆਂ ਧਾਰਾਵਾਂ ਬਾਰੇ ਚਰਚਾ

ਗ੍ਰੰਥੀ ਸਿੰਘ ਸਭਾ ਨੇ ਐਕਟ ’ਤੇ ਮੁੜ ਵਿਚਾਰ ਲਈ ਇਕੱਤਰਤਾ ਕੀਤੀ

  • fb
  • twitter
  • whatsapp
  • whatsapp
featured-img featured-img
ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਗਿਆਨੀ ਕੁਲਦੀਪ ਸਿੰਘ।
Advertisement

ਗੁਰਦੁਆਰਾ ਗੁਰੂ ਕਾ ਬਾਗ਼ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗ੍ਰੰਥੀ ਸਿੰਘ ਸਭਾ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਪਾਸ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ 2026 ’ਤੇ ਚਰਚਾ ਕਰਨ ਲਈ ਅਹਿਮ ਮੀਟਿੰਗ ਕੀਤੀ। ਇਸ ਮੌਕੇ ਗ੍ਰੰਥੀ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਐਕਟ ਦੀਆਂ ਕੁਝ ਮੱਦਾਂ ਗੁਰੂ-ਘਰ ਦੇ ਪ੍ਰਬੰਧਕਾਂ, ਗ੍ਰੰਥੀ ਸਿੰਘਾਂ ਅਤੇ ਅਖੰਡ ਪਾਠੀ ਸਿੰਘਾਂ ਦੇ ਵਿਰੁੱਧ ਹਨ, ਜਿਸ ਕਾਰਨ ਉਨ੍ਹਾਂ ਵਿੱਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਕਤ ਬਹੁਤ ਹੀ ਸੰਜੀਦਾ ਮਾਮਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਸਰਕਾਰ ਅੱਗੇ ਰੱਖਿਆ ਹੈ, ਉਸ ਉੱਤੇ ਮੁੜ ਨਜ਼ਰਸਾਨੀ ਕਰਦਿਆਂ ਪੰਥਕ ਵਿਦਵਾਨਾਂ, ਸਾਬਕਾ ਸਿੱਖ ਜੱਜ ਸਾਹਿਬਾਨ ਅਤੇ ਸਿੱਖ ਵਕੀਲਾਂ ਦੇ ਨਾਲ ਮਿਲ ਬੈਠ ਕੇ ਵਿਚਾਰਿਆ ਜਾਵੇ, ਤਾਂ ਜੋ ਬੇਅਦਬੀ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਹੋਵੇ ਨਾ ਕਿ ਗੁਰਦੁਆਰਾ ਪ੍ਰਬੰਧਕ ਜਾਂ ਗ੍ਰੰਥੀ ਸਿੰਘ ਨੂੰ ਸਜ਼ਾ ਦਿੱਤੀ ਜਾਵੇ। ਇਸ ਮੌਕੇ ਗਿਆਨੀ ਸੁਰਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼ਹੀਦਾਂ ਸਾਹਿਬ, ਪ੍ਰਚਾਰਕ ਭਾਈ ਮਨਦੀਪ ਸਿੰਘ ਝੰਡੇਰ, ਪ੍ਰਚਾਰਕ ਗੁਰਵਿੰਦਰ ਸਿੰਘ ਭੰਗਵਾ, ਮਨਪ੍ਰੀਤ ਸਿੰਘ, ਬਲਕਾਰ ਸਿੰਘ ਪ੍ਰਚਾਰਕ, ਸੁਖਰਾਜ ਸਿੰਘ ਪ੍ਰਚਾਰਕ, ਜਸਵਿੰਦਰ ਸਿੰਘ ਕਵੀਸ਼ਰ, ਰਣਜੋਧ ਸਿੰਘ ਕਵੀਸ਼ਰ, ਰੁਪਿੰਦਰ ਸਿੰਘ ਢਾਡੀ ਜਥਾ ਗੁਰਭੇਜ ਸਿੰਘ ਚਵਿੰਡਾ, ਗਿਆਨੀ ਨਰਿੰਦਰ ਸਿੰਘ ਚੰਡੇ, ਜਨਰਲ ਸਕੱਤਰ ਭਾਈ ਕੁਲਦੀਪ ਸਿੰਘ ਮੱਲ੍ਹੀ, ਸੁਰਿੰਦਰ ਸਿੰਘ ਤਾਲਬਪੁਰਾ, ਡਾ. ਬਲਰਾਜ ਸਿੰਘ ਲਸ਼ਕਰੀ ਨੰਗਲ, ਵਿਰਸਾ ਸਿੰਘ, ਦੀਦਾਰ ਸਿੰਘ, ਜਸਬੀਰ ਸਿੰਘ ਭੱਖਾ, ਗੁਰਪਾਲ ਸਿੰਘ ਮਹਿਤਾ, ਬਲਬੀਰ ਸਿੰਘ ਕਠਿਆਲੀ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ।

Advertisement
Advertisement
×