DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjabi Sahit Chetna Manch: ਕੁਲਵਿੰਦਰ ਕੁੱਲਾ ਦੇ ਕਵਿਤਾ ਸੰਗ੍ਰਹਿ ’ਤੇ ਚਰਚਾ

ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ ਵੱਲੋਂ ਸਿੱਖ ਨੈਸ਼ਨਲ ਕਾਲਜ ਵਿੱਚ ਸ਼ਾਇਰ ਕੁਲਵਿੰਦਰ ਕੁੱਲਾ ਦੇ ਕਵਿਤਾ ਸੰਗ੍ਰਹਿ ‘ਹਉਕਾ ਸਾਹ ਨਹੀਂ ਹੁੰਦਾ’ ਉੱਤੇ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਡਾ. ਬਖ਼ਸ਼ੀਸ਼ ਸਿੰਘ ਨੇ ਸ਼ਬਦ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦਿਆਂ...

  • fb
  • twitter
  • whatsapp
  • whatsapp
featured-img featured-img
ਚਰਚਾ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਡਾ. ਬਖ਼ਸ਼ੀਸ਼ ਸਿੰਘ।
Advertisement

ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ ਵੱਲੋਂ ਸਿੱਖ ਨੈਸ਼ਨਲ ਕਾਲਜ ਵਿੱਚ ਸ਼ਾਇਰ ਕੁਲਵਿੰਦਰ ਕੁੱਲਾ ਦੇ ਕਵਿਤਾ ਸੰਗ੍ਰਹਿ ‘ਹਉਕਾ ਸਾਹ ਨਹੀਂ ਹੁੰਦਾ’ ਉੱਤੇ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਡਾ. ਬਖ਼ਸ਼ੀਸ਼ ਸਿੰਘ ਨੇ ਸ਼ਬਦ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦਿਆਂ ਇਸ ਰਾਹੀਂ ਸੰਘਰਸ਼ ਤੋਂ ਲੈ ਕੇ ਸਥਾਪਤੀ ਤੱਕ ਦੇ ਸਫ਼ਰ ਨੂੰ ਸਮਝਣ ਦੀ ਲੋੜ ’ਤੇ ਜ਼ੋਰ ਦਿੱਤਾ। ਮੰਚ ਦੇ ਪ੍ਰਧਾਨ ਸੋਮਾ ਸਬਲੋਕ ਨੇ ਸਵਾਗਤ ਕੀਤਾ ਜਦਕਿ ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਆਪਣੀ ਮਾਂ ਬੋਲੀ ’ਤੇ ਮਾਣ ਕਰਨ ਦਾ ਸੁਨੇਹਾ ਦਿੱਤਾ। ਪ੍ਰੋ. ਡਾ. ਸੋਨੀਆ ਦੇਵੀ ਮੁਕੇਰੀਆਂ ਨੇ ਪੁਸਤਕ ਬਾਰੇ ਪਰਚਾ ਪੜ੍ਹਦਿਆਂ ਕਿਹਾ ਕਿ ਸ਼ਾਇਰ ਦੀ ਇਸ ਰਚਨਾ ਵਿੱਚ ਵਿਸ਼ਿਆਂ ਦੀ ਵਿਭਿੰਨਤਾ, ਜ਼ਜ਼ਬੇ, ਰਿਸ਼ਤਿਆਂ ਦੀ ਮਹਿਕ ਅਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਦੀ ਤਾਕੀਦ ਮਿਲਦੀ ਹੈ।

ਇਸ ਦੌਰਾਨ ਪ੍ਰੋ. ਬਲਦੇਵ ਸਿੰਘ ਬੱਲੀ, ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ, ਰਜਨੀ ਸ਼ਰਮਾ, ਜਸਪ੍ਰੀਤ ਕੌਰ ਅਤੇ ਸੁਖਮਨਵੀਰ ਸਿੰਘ ਨੇ ਪੁਸਤਕ ਵਿੱਚ ਮਾਂ-ਬਾਪ ਸਬੰਧੀ ਕਵਿਤਾਵਾਂ ਅਤੇ ਨਵੇਂ ਬਿੰਬਾਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਪ੍ਰਿੰਸੀਪਲ ਹਰਭਜਨ ਸਿੰਘ ਕਰਨਾਣਾ ਨੇ ਧੰਨਵਾਦ ਕੀਤਾ ਅਤੇ ਇੰਜਨੀਅਰ ਜਸਵੀਰ ਸਿੰਘ ਮੋਰੋਂ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਲੇਖਕ ਮਹਿੰਦਰ ਸਿੰਘ ਜਗਤਪੁਰ ਨੂੰ ਸ਼ਰਧਾਂਜਲੀ ਵੀ ਦਿੱਤੀ।

Advertisement

Advertisement
Advertisement
×