DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਵਲ ਕਲੋਟੀ ਦੇ ਸਾਹਿਤ ਬਾਰੇ ਵਿਚਾਰ ਚਰਚਾ

ਪੰਜਾਬ ਕਲਾ ਪਰਿਸ਼ਦ ਵੱਲੋਂ ਪੰਜਾਬ ਦੀ ਨਵ-ਸਿਰਜਣਾ ਤਹਿਤ ਆਰੰਭੀ ਲੜੀ ‘ਸਿਰਜਣਾ ਅਤੇ ਸੰਵਾਦ’ ਅਧੀਨ ਭਾਸ਼ਾ ਦਫ਼ਤਰ, ਹੁਸ਼ਿਆਰਪੁਰ ਵਿੱਚ ਨਾਵਲਕਾਰ ਪ੍ਰੋ. ਕੇਵਲ ਕਲੋਟੀ ਨਾਲ ਸੰਵਾਦ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਹਾਜ਼ਰ ਲੇਖਕਾਂ, ਆਲੋਚਕਾਂ ਅਤੇ ਪਾਠਕਾਂ ਨੇ ਸ੍ਰੀ ਕਲੋਟੀ ਦੇ ਸਾਹਿਤ ਖ਼ਾਸਕਰ...

  • fb
  • twitter
  • whatsapp
  • whatsapp
featured-img featured-img
ਸਮਾਰੋਹ ਦੌਰਾਨ ਨਾਵਲਕਾਰ ਕੇਵਲ ਕਲੋਟੀ ਨਾਲ ਪਾਠਕ ਅਤੇ ਅਲੋਚਕ।
Advertisement

ਪੰਜਾਬ ਕਲਾ ਪਰਿਸ਼ਦ ਵੱਲੋਂ ਪੰਜਾਬ ਦੀ ਨਵ-ਸਿਰਜਣਾ ਤਹਿਤ ਆਰੰਭੀ ਲੜੀ ‘ਸਿਰਜਣਾ ਅਤੇ ਸੰਵਾਦ’ ਅਧੀਨ ਭਾਸ਼ਾ ਦਫ਼ਤਰ, ਹੁਸ਼ਿਆਰਪੁਰ ਵਿੱਚ ਨਾਵਲਕਾਰ ਪ੍ਰੋ. ਕੇਵਲ ਕਲੋਟੀ ਨਾਲ ਸੰਵਾਦ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਹਾਜ਼ਰ ਲੇਖਕਾਂ, ਆਲੋਚਕਾਂ ਅਤੇ ਪਾਠਕਾਂ ਨੇ ਸ੍ਰੀ ਕਲੋਟੀ ਦੇ ਸਾਹਿਤ ਖ਼ਾਸਕਰ ਪੁਸਤਕ ‘ਰੇਪ ਆਫ ਹਿਸਟਰੀ’ ਬਾਰੇ ਚਰਚਾ ਕੀਤੀ।

ਜ਼ਿਲ੍ਹਾ ਭਾਸ਼ਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਆਏ ਲੇਖਕਾਂ, ਅਲੋਚਕਾਂ ਅਤੇ ਪਾਠਕਾਂ ਦਾ ਸਵਾਗਤ ਕੀਤਾ। ਡਾ. ਜਸਵੰਤ ਰਾਏ ਨੇ ਸਮਾਜਵਾਦੀ ਵਿਚਾਰਧਾਰਾ ਅਤੇ ਭਾਰਤੀ ਸਮਾਜਿਕ ਬਣਤਰ ਬਾਰੇ ਦੱਸਿਆ। ਇਸ ਮੌਕੇ ਡਾ. ਜੇ. ਬੀ. ਸੇਖੋਂ ਨੇ ਨੇ ਕਿਹਾ ਕਿ ਕੇਵਲ ਕਲੋਟੀ ਦੇ ਨਾਵਲ ਚਿੰਤਨ ਪ੍ਰਧਾਨ ਨਾਵਲਕਾਰੀ ਦੀ ਵੰਨਗੀ ਵਿੱਚ ਆਉਂਦੇ ਹਨ। ਨਾਵਲਕਾਰ ਕਲੋਟੀ ਨੇ ਆਪਣੇ ਨਾਵਲਾਂ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਪੂੰਜੀਵਾਦ ਤੇ ਸਮਾਜਵਾਦ ਵਿਚਾਰਧਾਰਾ ਅਤੇ ਵਿਸ਼ਵ ਦੇ ਨਵੇਂ ਸਮੀਕਰਣਾਂ ਦੇ ਪ੍ਰਸੰਗ ਵਿੱਚ ਆਪਣੇ ਨਾਵਲਾਂ ਦੇ ਰਚਨਾ ਪਿਛੋਕੜ ਬਾਰੇ ਦੱਸਿਆ।

Advertisement

ਇਸ ਮੌਕੇ ਕਹਾਣੀਕਾਰ ਸਾਂਵਲ ਧਾਮੀ, ਲੇਖਕ ਬਲਜਿੰਦਰ ਮਾਨ, ਵਿਜੈ ਬੰਬੇਲੀ, ਪ੍ਰੋ. ਬਲਦੇਵ ਸਿੰਘ ਬੱਲੀ, ਸੰਤੋਖ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
×