ਧਾਰੀਵਾਲ ਕਲੇਰ ਨੂੰ ਸਵਾਈਨ ਫੀਵਰ ਮੁਕਤ ਖੇਤਰ ਐਲਾਨਿਆ
ਅੰਮ੍ਰਿਤਸਰ ਜ਼ਿਲ੍ਹੇ ਦੇ ਤਹਿਸੀਲ ਅਜਨਾਲਾ ਵਿੱਚ ਪਿੰਡ ਧਾਰੀਵਾਲ ਕਲੇਰ ਨੂੰ ਲਗਪਗ ਅੱਠ ਮਹੀਨਿਆਂ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਫਰੀਕਨ ਸਵਾਈਨ ਫੀਵਰ ਮੁਕਤ ਖੇਤਰ (ਰੀਪੋਪੂਲੇਸ਼ਨ ਜ਼ੋਨ) ਐਲਾਨਿਆ ਗਿਆ ਹੈ। ਪਿਛਲੇ ਸਾਲ 10 ਸਤੰਬਰ ਨੂੰ ਅਫਰੀਕਨ ਸਵਾਈਨ ਫੀਵਰ ਦੇ ਕੇਸ ਸਾਹਮਣੇ ਆਉਣ ਮਗਰੋਂ...
Advertisement
ਅੰਮ੍ਰਿਤਸਰ ਜ਼ਿਲ੍ਹੇ ਦੇ ਤਹਿਸੀਲ ਅਜਨਾਲਾ ਵਿੱਚ ਪਿੰਡ ਧਾਰੀਵਾਲ ਕਲੇਰ ਨੂੰ ਲਗਪਗ ਅੱਠ ਮਹੀਨਿਆਂ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਫਰੀਕਨ ਸਵਾਈਨ ਫੀਵਰ ਮੁਕਤ ਖੇਤਰ (ਰੀਪੋਪੂਲੇਸ਼ਨ ਜ਼ੋਨ) ਐਲਾਨਿਆ ਗਿਆ ਹੈ। ਪਿਛਲੇ ਸਾਲ 10 ਸਤੰਬਰ ਨੂੰ ਅਫਰੀਕਨ ਸਵਾਈਨ ਫੀਵਰ ਦੇ ਕੇਸ ਸਾਹਮਣੇ ਆਉਣ ਮਗਰੋਂ ਇਸ ਖੇਤਰ ਨੂੰ ਬਿਮਾਰੀ ਦਾ ਕੇਂਦਰ (ਐਪੀਸੈਂਟਰ) ਐਲਾਨਿਆ ਗਿਆ ਸੀ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ ਵਿੱਚ 10 ਸਤੰਬਰ 2025 ਨੂੰ ਅਫਰੀਕਨ ਸਵਾਈਨ ਫੀਵਰ ਦੇ ਕੇਸ ਸਾਹਮਣੇ ਆਏ ਸਨ। ਹੁਣ ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਰੋਹਿਤ ਕੁਮਾਰ ਗੁਪਤਾ ਵੱਲੋਂ ਭਾਰਤੀ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪਹਿਲਾਂ ਜਾਰੀ ਕੀਤੇ ਪਾਬੰਦੀ ਸਬੰਧੀ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
Advertisement
Advertisement
×

