DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿਓਲ ਕਿਸਾਨ ਕਾਂਗਰਸ ਦੇ ਮੁੱਖ ਸਕੱਤਰ ਨਿਯੁਕਤ

ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਨੌਜਵਾਨ ਆਗੂ ਹਿੰਮਤ ਸਿੰਘ ਦਿਓਲ ਨੂੰ ਕਿਸਾਨ ਕਾਂਗਰਸ, ਪੰਜਾਬ ਦਾ ਸੂਬਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਦਿਓਲ ਦੀ ਨਿਯੁਕਤੀ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਦੇ ਨਿਰਦੇਸ਼ਾਂ ਤਹਿਤ ਕਿਸਾਨ...

  • fb
  • twitter
  • whatsapp
  • whatsapp
featured-img featured-img
ਹਿੰਮਤ ਦਿਓਲ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਸੁਖਪਾਲ ਸਿੰਘ ਖਹਿਰਾ, ਕਿਰਨਜੀਤ ਸਿੰਘ ਮਿੱਠਾ ਅਤੇ ਹੋਰ ਆਗੂ।
Advertisement

ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਨੌਜਵਾਨ ਆਗੂ ਹਿੰਮਤ ਸਿੰਘ ਦਿਓਲ ਨੂੰ ਕਿਸਾਨ ਕਾਂਗਰਸ, ਪੰਜਾਬ ਦਾ ਸੂਬਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਦਿਓਲ ਦੀ ਨਿਯੁਕਤੀ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਦੇ ਨਿਰਦੇਸ਼ਾਂ ਤਹਿਤ ਕਿਸਾਨ ਕਾਂਗਰਸ ਦੇ ਸੂਬਾ ਪੰਜਾਬ ਕਿਰਨਜੀਤ ਸਿੰਘ ਮਿੱਠਾ ਅਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਵੱਲੋਂ ਕੀਤੀ ਗਈ ਹੈ। ਇਸ ਨਾਲ ਇਲਾਕੇ ਦੇ ਕਾਂਗਰਸੀ ਖੇਮੇ ਅਤੇ ਕਿਸਾਨ ਵਰਗ ਵਿੱਚ ਖੁਸ਼ੀ ਦੀ ਲਹਿਰ ਹੈ। ਜਰਨਲ ਸਕੱਤਰ ਪ੍ਰੀਤਇੰਦਰ ਸਿੰਘ ਢਿੱਲੋਂ, ਬਿਕਰਮਜੀਤ ਸਿੰਘ ਜੁਲਕਾ, ਡਾ. ਸਤਿੰਦਰ ਸਿੰਘ ਖਿਜ਼ਰਪੁਰ, ਸ਼ੰਕਰ ਖੋਸਲਾ, ਭੁਪਿੰਦਰ ਸਿੰਘ ਘੁੰਮਣ ਦਸੂਹਾ, ਜਗਦੀਸ਼ ਸੋਹੀ, ਰਵਿੰਦਰਜੀਤ ਸਿੰਘ ਮਾਣਾ, ਜਸਵੀਰ ਸਿੰਘ ਖੋਖਰ, ਸਮਸ਼ੇਰ ਸਿੰਘ ਸ਼ੇਰੂ ਬੁੱਧੋਬਰਕਤ, ਹਰਜੀਤ ਸਿੰਘ ਬਾਜਵਾ, ਭੁਪਿੰਦਰ ਸਿੰਘ ਪੁਰਾਣਾ ਭੰਗਾਲਾ ਤੇ ਡਿੰਪਲ ਦਿਓਲ ਸਣੇ ਹੋਰ ਆਗੂਆਂ ਅਤੇ ਵਰਕਰਾਂ ਨੇ ਸ੍ਰੀ ਦਿਓਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਨਵ-ਨਿਯੁਕਤ ਸੂਬਾ ਜਰਨਲ ਸਕੱਤਰ ਹਿੰਮਤ ਸਿੰਘ ਦਿਓਲ ਨੇ ਪਾਰਟੀ ਹਾਈਕਮਾਂਡ ਅਤੇ ਕਿਸਾਨ ਕਾਂਗਰਸ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।

Advertisement

Advertisement
Advertisement
×