DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗਊ ਨੂੰ ਕੌਮੀ ਪਸ਼ੂ ਐਲਾਨਣ ਦੀ ਮੰਗ

ਕੌਮੀ ਘੱਟ ਗਿਣਤੀ ਰਿਜ਼ਰਵੇਸ਼ਨ ਫਰੰਟ, ਪੰਜਾਬ ਇਕਾਈ ਨੇ ਸੂਬਾ ਪ੍ਰਧਾਨ ਸਰਵਰ ਗੁਲਾਮ ਸੱਬਾ ਦੀ ਅਗਵਾਈ ਹੇਠ ਸਥਾਨਕ ਐੱਸ ਡੀ ਐੱਮ ਰਣਦੀਪ ਸਿੰਘ ਹੀਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਮ ਮੰਗ ਪੱਤਰ ਸੌਂਪਿਆ। ਪੱਤਰ ਰਾਹੀਂ ਮੰਗ ਕੀਤੀ ਗਈ ਕਿ ਗਾਂ ਨੂੰ...

  • fb
  • twitter
  • whatsapp
  • whatsapp
featured-img featured-img
ਐੱਸ ਡੀ ਐੱਮ ਨੂੰ ਮੰਗ ਪੱਤਰ ਦੇਣ ਮੌਕੇ ਕੌਮੀ ਘੱਟ ਗਿਣਤੀ ਰਿਜ਼ਰਵੇਸ਼ਨ ਫਰੰਟ ਪੰਜਾਬ ਇਕਾਈ ਦੇ ਮੈਂਬਰ।
Advertisement

ਕੌਮੀ ਘੱਟ ਗਿਣਤੀ ਰਿਜ਼ਰਵੇਸ਼ਨ ਫਰੰਟ, ਪੰਜਾਬ ਇਕਾਈ ਨੇ ਸੂਬਾ ਪ੍ਰਧਾਨ ਸਰਵਰ ਗੁਲਾਮ ਸੱਬਾ ਦੀ ਅਗਵਾਈ ਹੇਠ ਸਥਾਨਕ ਐੱਸ ਡੀ ਐੱਮ ਰਣਦੀਪ ਸਿੰਘ ਹੀਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਮ ਮੰਗ ਪੱਤਰ ਸੌਂਪਿਆ। ਪੱਤਰ ਰਾਹੀਂ ਮੰਗ ਕੀਤੀ ਗਈ ਕਿ ਗਾਂ ਨੂੰ ‘ਰਾਸ਼ਟਰੀ ਪਸ਼ੂ’ ਐਲਾਨਿਆ ਜਾਵੇ ਅਤੇ ਦੇਸ਼ ਭਰ ’ਚ ਗਊ ਬਲੀ ’ਤੇ ਪਾਬੰਦੀ ਲਾਈ ਜਾਵੇ।

ਸੱਬਾ ਨੇ ਕਿਹਾ ਕਿ ਗਾਂ ਭਾਰਤ ਦੇ ਲੱਖਾਂ ਲੋਕਾਂ ਦੀ ਆਸਥਾ, ਸੱਭਿਆਚਾਰ ਤੇ ਧਾਰਮਿਕ ਭਾਵਨਾਵਾਂ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਸਮੇਂ ਸਮੇਂ ਤੇ ਗਾਂ ਦੇ ਨਾਮ ’ਤੇ ਤਣਾਅ, ਸਮਾਜਿਕ ਟਕਰਾਅ, ਹਿੰਸਾ, ਗਊ ਦੇ ਨਾਮ ’ਤੇ ਨੌਜਵਾਨਾਂ ਨੂੰ ਕੈਦ ਕਰਨ ਆਦਿ ਘਟਨਾਵਾਂ ’ਚ ਸਮੇਂ-ਸਮੇਂ ’ਤੇ ਵਾਧਾ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਵਰਤਾਰੇ ਨੂੰ ਰੋਕਣ ਲਈ ਸਪੱਸ਼ਟ ਰਾਸ਼ਟਰੀ ਨੀਤੀ ਜ਼ਰੂਰੀ ਹੈ।

Advertisement

ਉਨ੍ਹਾਂ ਕਿਹਾ ਕਿ 16 ਮਈ ਨੂੰ ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫਰੰਟ ਦੇ ਰਾਸ਼ਟਰੀ ਪ੍ਰਧਾਨ ਅਤੇ ਇਸਲਾਮੀ ਵਿਦਵਾਨ ਹਾਜੀ ਮੁਹੰਮਦ ਪਰਵੇਜ਼ ਸਿੱਦੀਕੀ ਨੇ ਸਾਰੇ ਭਾਰਤੀ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਭੇਜਿਆ ਜਿਸ ’ਚ ਮੰਗ ਕੀਤੀ ਗਈ ਸੀ ਕਿ ਗਾਂ ਨੂੰ ‘ਰਾਸ਼ਟਰੀ ਪਸ਼ੂ’ ਐਲਾਨਿਆ ਜਾਵੇ ਤੇ ਪੂਰੇ ਭਾਰਤ ’ਚ ਗਊ ਬਲੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ। ਇਸ ਮੌਕੇ ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫਰੰਟ ਪੰਜਾਬ ਦੇ ਕੋਆਰਡੀਨੇਟਰ ਮੇਹਰਦੀਨ ਸੈਫੀ, ਰਿਜ਼ਵਾਨ ਸੈਫੀ, ਮੌਲਾਨਾ ਨਸੀਮ ਕਾਸਮੀ, ਕਾਰੀ ਗਿਯੂਰ ਅਹਿਮਦ, ਮੌਲਵੀ ਜ਼ਿਆਉਲ ਹੱਕ, ਦਾਨਿਸ਼ ਕੁਰੈਸ਼ੀ, ਸ਼ਾਦਾਬ, ਆਫਤਾਬ ਖਾਨ, ਅਸਲਮ ਇਕਰਾਮ ਕੁਰੈਸ਼ੀ, ਐਜਾਜ਼ ਸਲਮਾਨੀ, ਸ਼ਹਾਦਤ ਅਤੇ ਭੋਲਾ ਖਾਨ ਵੀ ਮੌਜੂਦ ਸਨ।

Advertisement

Advertisement
×