DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦਾਂ ਦੇ ਨਾਮ ’ਤੇ ਚੌਕ ਬਣਾਉਣ ਦੀ ਮੰਗ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਕੌਂਸਲ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ

  • fb
  • twitter
  • whatsapp
  • whatsapp
featured-img featured-img
ਗੜ੍ਹਾ ਰੋਡ ’ਤੇ ਸ਼ਹੀਦਾਂ ਦੇ ਨਾਂ ’ਤੇ ਚੌਕ ਬਣਾਉਣ ਲਈ ਪ੍ਰਦਰਸ਼ਨ ਕਰਦੇ ਹੋਏ ਨੌਜਵਾਨ ਸਭਾ ਦੇ ਕਾਰਕੁਨ।
Advertisement

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਸ਼ਹਿਰ ਵਿੱਚ ਸ਼ਹੀਦਾਂ ਦੇ ਨਾਂ ’ਤੇ ਚੌਕ ਬਣਾਉਣ ਅਤੇ ਬੁੱਤ ਲਾਉਣ ਦੀ ਮੰਗ ਲਈ ਨਗਰ ਕੌਂਸਲ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਦੀ ਅਗਵਾਈ ਮੱਖਣ ਸੰਗਰਾਮੀ, ਐਡਵੋਕੇਟ ਬਲਦੇਵ ਸਾਹਨੀ, ਗਗਨਦੀਪ ਫਿਲੌਰ ਨੇ ਕੀਤੀ। ਸਭਾ ਨੇ ਇਸ ਤੋਂ ਪਹਿਲਾਂ ਵੀ ਇਹ ਮੰਗ ਉਠਾਈ ਸੀ। ਇਸ ਦੇ ਸਿੱਟੇ ਵਜੋਂ ਸਥਾਨਕ ਨਗਰ ਕੌਂਸਲ ਨੇ ਗੜਾ ਰੋਡ ’ਤੇ ਅਟਵਾਲ ਕਲੋਨੀ ਚੌਕ ਵਿੱਚ ਬੁੱਤ ਲਾਉਣ ਲਈ ਬਕਾਇਦਾ ਮਤਾ ਤਾਂ ਪਾਸ ਕਰ ਦਿੱਤਾ ਸੀ ਪਰ ਅੱਗੇ ਕੋਈ ਕਾਰਵਾਈ ਨਹੀਂ ਹੋਈ। 29 ਜੁਲਾਈ 2024 ਨੂੰ ਮਤਾ ਪਾਉਣ ਉਪਰੰਤ ਕਈ ਵਾਰ ਜੁਬਾਨੀ ਯਾਦ ਕਰਵਾਉਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਨੌਜਵਾਨਾਂ ਨੇ ਅੱਜ ਮੁੜ ਤੋਂ ਰੋਸ ਪ੍ਰਗਟਾਇਆ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਕਿਹਾ ਕਿ ਜੇ ਇੱਕ ਮਹੀਨੇ ਦੇ ਅੰਦਰ ਬੁੱਤ ਸਥਾਪਤ ਨਾ ਕੀਤੇ ਤਾਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਲੋਕਾਂ ਦੇ ਸਹਿਯੋਗ ਨਾਲ ਅਗਲਾ ਐਕਸ਼ਨ ਐਲਾਨੇਗੀ।

Advertisement

ਇਸ ਮੌਕੇ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਧਰਨੇ ਦੌਰਾਨ ਗੱਲਬਾਤ ਕੀਤੀ ਗਈ ਜਿਥੇ ਮਤੇ ਦੇ ਸਟੇਟਸ ਤੋਂ ਜਾਣੂ ਕਰਵਾਉਣ ਦਾ ਯਕੀਨ ਦਿਵਾਇਆ ਗਿਆ। ਮਗਰੋਂ ਅਧਿਕਾਰੀਆਂ ਵੱਲੋਂ ਕੋਈ ਸੰਪਰਕ ਨਾ ਕਰਨ ’ਤੇ ਨੌਜਵਾਨਾਂ ਨੇ ਪਹਿਲਾਂ ਪਾਏ ਮਤੇ ਦੇ ਆਧਾਰ ’ਤੇ ਗੜ੍ਹਾ ਰੋਡ ਉੱਤੇ ਚੌਕ ਦੀ ਦਾਅਵੇਦਾਰੀ ਕਰਦਿਆਂ ਸਾਈਨ ਬੋਰਡ ਲਗਾ ਕੇ ਸ਼ਹੀਦ ਭਗਤ ਸਿੰਘ, ਸੁਖਦੇਵ ਰਾਜਗੁਰੂ ਚੌਕ ਦਾ ਐਲਾਨ ਕਰ ਦਿੱਤਾ।

Advertisement

ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਪਰਮਜੀਤ ਰੰਧਾਵਾ, ਗੁਰਦੀਪ ਗੋਗੀ, ਜਮਹੂਰੀ ਕਿਸਾਨ ਸਭਾ ਦੇ ਤਰਜਿੰਦਰ ਧਾਲੀਵਾਲ, ਕੁਲਜੀਤ ਫਿਲੌਰ, ਸਭਾ ਦੇ ਆਗੂ ਸਨੀ ਜੱਸਲ, ਜਸਵੀਰ ਢੇਸੀ, ਗੁਰਿੰਦਰਜੀਤ ਗੈਰੀ, ਅਮਰੀਕ ਰੁੜਕਾ, ਜੱਸਾ ਰੁੜਕਾ, ਲਵ ਵਿਰਦੀ, ਇੰਦਰਜੀਤ ਜੰਡੇ, ਮਨੂੰ, ਰੇਸ਼ਮ, ਗੁਰਦੇਵ, ਰਾਮ ਜੀ, ਧਰਮਿੰਦਰ, ਰਸ਼ਪਾਲ ਬੇਗਮਪੁਰ ਆਦਿ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ।

Advertisement
×