DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐਕਸਪ੍ਰੈੱਸਵੇਅ ਪਿੱਲਰਾਂ ’ਤੇ ਉਸਾਰਨ ਦੀ ਮੰਗ

38 ਪੰਚਾਇਤਾਂ ਨੇ ਭਾਜਪਾ ਆਗੂ ਨੂੰ ਮੰਗ ਪੱਤਰ ਸੌਂਪਿਆ

  • fb
  • twitter
  • whatsapp
  • whatsapp
featured-img featured-img
ਭਾਜਪਾ ਆਗੂ ਨਰਿੰਦਰਪਾਲ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਨੁਮਾਇੰਦੇ ਅਤੇ ਲੋਕ।
Advertisement

ਬਲਾਕ ਲੋਹੀਆਂ ਖਾਸ ਦੇ ਪਿੰਡਾਂ ਵਿਚੋਂ ਦੀ ਲੰਘਣ ਵਾਲੇ ਅੰਮ੍ਰਿਤਸਰ ਤੋਂ ਜਾਮਨਗਰ ਤੱਕ ਜਾਣ ਵਾਲੇ ਐਕਸਪ੍ਰੈੱਸਵੇਅ ਨੂੰ 38 ਪਿੰਡਾਂ ਦੀਆਂ ਪੰਚਾਇਤਾਂ ਨੇ ਮਤਾ ਪਾਸ ਕਰਕੇ ਪਿੱਲਰਾਂ ’ਤੇ ਉਸਾਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਐਕਸਪ੍ਰੈੱਸਵੇਅ ਦੀ ਉਸਾਰੀ ਹੋਣ ਨਾਲ ਬਰਸਾਤਾਂ ਦੇ ਦਿਨਾਂ ਵਿਚ ਇਹ ਸੜਕ ਪਾਣੀ ਨਿਕਾਸੀ ’ਚ ਰੁਕਾਵਟ ਪਾ ਕੇ ਇਲਾਕੇ ਨੂੰ ਡੋਬਣ ਦਾ ਕੰਮ ਕਰੇਗੀ। ਇਸ ਖ਼ਤਰੇ ਦੇ ਮੱਦੇਨਜ਼ਰ ਕਈ ਪਿੰਡਾਂ ਦੀਆਂ ਪੰਚਾਇਤਾਂ, ਕਿਸਾਨ, ਮਜ਼ਦੂਰ ਜਥੇਬੰਦੀਆਂ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਐਕਸਪ੍ਰੈੱਸਵੇਅ ਨੂੰ ਪਿੱਲਰਾਂ ’ਤੇ ਉਸਾਰਨ ਦੀ ਮੰਗ ਕਰਦੀਆਂ ਆ ਰਹੀਆਂ ਹਨ। ਉਸੇ ਸੰਦਰਭ ’ਚ ਹੀ ਹੁਣ 38 ਪਿੰਡਾਂ ਦੀਆਂ ਪੰਚਾਇਤਾਂ ਨੇ ਮਤਾ ਪਾਸ ਕਰਕੇ ਭਾਜਪਾ ਆਗੂ ਨਰਿੰਦਰਪਾਲ ਸਿੰਘ ਚੰਦੀ ਨੂੰ ਮੰਗ ਪੱਤਰ ਦੇ ਕੇ ਐਕਸਪ੍ਰੈੱਸਵੇਅ ਨੂੰ ਪੂਨੀਆਂ ਤੋਂ ਲੈ ਕੇ ਲੋਹੀਆਂ ਖਾਸ ਤੱਕ ਪਿੱਲਰਾਂ ’ਤੇ ਉਸਾਰਨ ਦੀ ਮੰਗ ਕੀਤੀ ਹੈ। ਭਾਜਪਾ ਆਗੂ ਨੇ ਮੰਗ ਪੱਤਰ ਲੈਣ ਮਗਰੋਂ ਭਰੋਸਾ ਦਿਤਾ ਕਿ ਉਹ ਇਸ ਮਾਮਲੇ ਦੇ ਹੱਲ ਲਈ ਕੇਂਦਰੀ ਕੈਬਨਿਟ ਮੰਤਰੀ ਨਿਤਿਨ ਗਡਕਰੀ ਨਾਲ ਚਰਚਾ ਕਰਨਗੇ।

Advertisement
Advertisement
×