ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਅਗਸਤ
ਲੋਕ ਮਸਲਿਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਇਨਕਲਾਬੀ ਕਾਮੇ ਪ੍ਰੀਤਮ ਸਿੰਘ ਦਰਦੀ ਨਹੀਂ ਰਹੇ। ਉਨ੍ਹਾਂ ਦੀ ਬੇਵਕਤੀ ਮੌਤ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ, ਐਕਟਿੰਗ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਾ ਮ੍ਰਿਤਕ ਸਰੀਰ 10 ਅਗਸਤ ਨੂੰ ਆਦੇਸ਼ ਹਸਪਤਾਲ ਬਠਿੰਡਾ ਵਿਖੇ ਭੇਟ ਕੀਤਾ ਜਾਵੇਗਾ। ਅਮੋਲਕ ਸਿੰਘ ਨੇ ਦੱਸਿਆ ਕਿ ਪ੍ਰੀਤਮ ਸਿੰਘ ਦਰਦੀ ਨੂੰ ਅੱਜ ਸ਼ਾਮ ਅਚਨਚੇਤ ਦਿਲ ਦਾ ਦੌਰਾ ਪਿਆ ਜੋ ਜਾਨ ਲੇਵਾ ਸਾਬਤ ਹੋਇਆ। ਪ੍ਰੀਤਮ ਸਿੰਘ ਦਰਦੀ ਨਵਾਂ ਜ਼ਮਾਨਾ ਦੇ ਮਹਿਲ ਕਲਾਂ ਤੋਂ ਸੀਨੀਅਰ ਪੱਤਰਕਾਰ ਵੀ ਰਹੇ ਸਨ। ਉਹ ਕਿਰਨਜੀਤ ਕਤਲ ਕਾਂਡ ਐਕਸ਼ਨ ਕਮੇਟੀ ਦੇ ਬਾਨੀ ਮੈਂਬਰਾਂ ’ਚੋਂ ਸਨ।