ਬੱਸ ਤੇ ਸਕੂਟਰ ਦੀ ਟੱਕਰ ’ਚ ਹਲਾਕ
ਬੀ ਐੱਸ ਐੱਫ ਚੌਕ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਦੀ ਸਕੂਟਰ ਨਾਲ ਟੱਕਰ ਹੋਣ ਕਾਰਨ ਸਕੂਟਰ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਹਾਦਸਾ ਉਸ ਵਕਤ ਹੋਇਆ ਜਦੋਂ ਸਕੂਟਰ ਸਵਾਰ ਕਾਰ ਨੂੰ ਓਵਰਟੇਕ ਕਰ ਰਿਹਾ ਸੀ ਅਤੇ ਕਾਰ...
Advertisement
ਬੀ ਐੱਸ ਐੱਫ ਚੌਕ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਦੀ ਸਕੂਟਰ ਨਾਲ ਟੱਕਰ ਹੋਣ ਕਾਰਨ ਸਕੂਟਰ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਹਾਦਸਾ ਉਸ ਵਕਤ ਹੋਇਆ ਜਦੋਂ ਸਕੂਟਰ ਸਵਾਰ ਕਾਰ ਨੂੰ ਓਵਰਟੇਕ ਕਰ ਰਿਹਾ ਸੀ ਅਤੇ ਕਾਰ ਨਾਲ ਟਕਰਾ ਕੇ ਬੱਸ ਦੇ ਟਾਇਰ ਹੇਠ ਆ ਗਿਆ। ਹਾਦਸੇ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸਨ। ਟਰੈਫਿਕ ਪੁਲੀਸ ਦੇ ਏ ਐੱਸ ਆਈ ਹਰਬੰਸ ਲਾਲ ਨੇ ਦੱਸਿਆ ਕਿ ਸਕੂਟਰ ਸਵਾਰ, ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਦੌਰਾਨ ਹਾਦਸਾ ਵਾਪਰਿਆ ਹੈ। ਥਾਣਾ ਬਾਰਾਂਦਰੀ ਦੇ ਮੁਖੀ ਰਵਿੰਦਰ ਸਿੰਘ ਨੇ ਦੱਸਿਆ ਕਿ ਬਸ ਡਰਾਈਵਰ ਸੰਦੀਪ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
×

