ਟਰੈਕਟਰ ਦੇ ਟਾਇਰ ਹੇਠ ਆਉਣ ਕਾਰਨ ਮੌਤ
ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ, ਪਹੁਵਿੰਡ ਵਿੱਚ ਸੰਗਤ ਨਾਲ ਜਾ ਰਹੇ ਇਕ ਸ਼ਰਧਾਲੂ ਦੀ ਟਰੈਕਟਰ ਦੇ ਟਾਇਰ ਹੇਠਾਂ ਆ ਕੇ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਵਿਸ਼ਾਲ ਸਿੰਘ ਵਾਸੀ ਪ੍ਰਿੰਗੜੀ ਵਜੋਂ ਹੋਈ ਹੈ| ਇਸ ਸਬੰਧੀ ਥਾਣਾ ਕੱਚਾ ਪੱਕਾ ਦੀ ਪੁਲੀਸ...
Advertisement
ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ, ਪਹੁਵਿੰਡ ਵਿੱਚ ਸੰਗਤ ਨਾਲ ਜਾ ਰਹੇ ਇਕ ਸ਼ਰਧਾਲੂ ਦੀ ਟਰੈਕਟਰ ਦੇ ਟਾਇਰ ਹੇਠਾਂ ਆ ਕੇ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਵਿਸ਼ਾਲ ਸਿੰਘ ਵਾਸੀ ਪ੍ਰਿੰਗੜੀ ਵਜੋਂ ਹੋਈ ਹੈ| ਇਸ ਸਬੰਧੀ ਥਾਣਾ ਕੱਚਾ ਪੱਕਾ ਦੀ ਪੁਲੀਸ ਨੇ ਟਰੈਕਟਰ-ਟਰਾਲੀ ਦੇ ਚਾਲਕ ਕੁਲਵੰਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ| ਏ ਐੱਸ ਆਈ ਕੁਲਬੀਰ ਸਿੰਘ ਨੇ ਇਥੇ ਦੱਸਿਆ ਕਿ ਕੁਲਵੰਤ ਸਿੰਘ ਵਾਸੀ ਪ੍ਰਿੰਗੜੀ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਟਰੈਕਟਰ-ਟਰਾਲੀ ’ਤੇ ਸੰਗਤ ਨੂੰ ਲੈ ਕੇ ਗੁਰਦੁਆਰਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਟਰੈਕਟਰ-ਟਰਾਲੀ ਦੇ ਤੇਜ਼ ਰਫ਼ਤਾਰ ਵਿੱਚ ਹੋਣ ਕਰਕੇ ਜੰਪ ਲੱਗ ਗਿਆ| ਜੰਪ ਲੱਗਣ ਨਾਲ ਟਰੈਕਟਰ ’ਤੇ ਬੈਠਾ ਵਿਸ਼ਾਲ ਸਿੰਘ ਹੇਠਾਂ ਡਿੱਗ ਗਿਆ ਅਤੇ ਟਰਾਲੀ ਦੇ ਟਾਇਰ ਹੇਠਾਂ ਆ ਜਾਣ ਨਾਲ ਉਸ ਦੀ ਮੌਤ ਹੋ ਗਈ| ਪੁਲੀਸ ਦੀ ਮੁਲਜ਼ਮ ਭਾਲ ਕਰ ਰਹੀ ਹੈ।
Advertisement
Advertisement
×

