ਡੀਸੀ ਵੱਲੋਂ ਸਤਲੁਜ ਦਰਿਆ ਦੇ ਬੰਨ੍ਹ ਦਾ ਦੌਰਾ
ਬਹਾਦਰਜੀਤ ਸਿੰਘ ਬਲਾਚੌਰ, 4 ਜੁਲਾਈ ਮੌਨਸੂਨ ਸੀਜਨ ਅਤੇ ਸਤਲੁਜ ਦਰਿਆ ’ਚ ਪਾਣੀ ਦੇ ਵਹਾਅ ਤੋਂ ਬੰਨ੍ਹ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਸਬੰਧਤ ਅਧਿਕਾਰੀਆਂ ਸਣੇ ਬਲਾਚੌਰ ਸਬ-ਡਵੀਜ਼ਨ ’ਚ ਦਰਿਆ ਦੇ ਬੰਨ੍ਹ ਦਾ ਨਿਰੀਖਣ ਕਰਦਿਆਂ ਅਧਿਕਾਰੀਆਂ...
Advertisement
ਬਹਾਦਰਜੀਤ ਸਿੰਘ
ਬਲਾਚੌਰ, 4 ਜੁਲਾਈ
Advertisement
ਮੌਨਸੂਨ ਸੀਜਨ ਅਤੇ ਸਤਲੁਜ ਦਰਿਆ ’ਚ ਪਾਣੀ ਦੇ ਵਹਾਅ ਤੋਂ ਬੰਨ੍ਹ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਸਬੰਧਤ ਅਧਿਕਾਰੀਆਂ ਸਣੇ ਬਲਾਚੌਰ ਸਬ-ਡਵੀਜ਼ਨ ’ਚ ਦਰਿਆ ਦੇ ਬੰਨ੍ਹ ਦਾ ਨਿਰੀਖਣ ਕਰਦਿਆਂ ਅਧਿਕਾਰੀਆਂ ਨੂੰ ਰੈਲ ਮਾਜਰਾ ਵਿੱਚ ਚੱਲ ਰਹੇ ਪੱਥਰ ਲਾਉਣ ਦੇ ਕੰਮ 15 ਜੁਲਾਈ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਡੀਸੀ ਅੰਕੁਰਜੀਤ ਸਿੰਘ ਨੇ ਰੈਲ ਮਾਜਰਾ ਕੰਪਲੈਕਸ ਪਹੁੰਚ ਕੇ ਉਪ-ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਕਿ ਪੱਥਰ ਲਾਉਣ ਦਾ ਕੰਮ ਮਿਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ। ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਰੈਲ ਮਾਜਰਾ ਕੰਪਲੈਕਸ ਵਿੱਚ ਸਤਲੁਜ ਦਰਿਆ ਦੇ ਬੰਨ੍ਹ ’ਤੇ ਦੋ ਥਾਵਾਂ ’ਤੇ ਪੱਥਰ ਲਾਉਣ ਦਾ ਕੰਮ ਚੱਲ ਰਿਹਾ ਹੈ। ਇਸ ’ਤੇ ਕਰੀਬ ਇੱਕ ਕਰੋੜ ਰੁਪਏ ਦੀ ਲਾਗਤ ਆਵੇਗੀ।
Advertisement