DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੀ ਏ ਵੀ ਕਾਲਜ ਦਾ ਸਾਲਾਨਾ ਮੇਲਾ ਸਫ਼ਲਤਾਪੂਰਕ ਸਮਾਪਤ

ਉੱਘੇ ਕਾਰੋਬਾਰੀ ਅਸ਼ੋਕ ਨੰਦਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

  • fb
  • twitter
  • whatsapp
  • whatsapp
featured-img featured-img
ਜੇਤੂ ਨੂੰ ਇਨਾਮ ਦਿੰਦੇ ਹੋਏ ਵਿਸ਼ਾਲ ਖੋਸਲਾ ਤੇ ਪ੍ਰਿੰਸੀਪਲ ਰਾਕੇਸ਼ ਮਹਾਜਨ।
Advertisement

ਇਥੇ ਜਗਦੀਸ਼ ਚੰਦਰ ਡੀ ਏ ਵੀ (ਜੇ ਸੀ ਡੀ ਏ ਵੀ) ਕਾਲਜ ਦਸੂਹਾ ਦਾ ਸਾਲਾਨਾ ਮੇਲਾ ਅਤੇ ਰੈਫਲ ਡਰਾਅ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਦੀ ਅਗਵਾਈ ਹੇਠ ਕਰਵਾਏ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਉੱਘੇ ਕਾਰੋਬਾਰੀ ਅਸ਼ੋਕ ਨੰਦਾ ਨੇ ਕੀਤਾ। ਮੇਲੇ ਦੇ ਕਨਵੀਨਰ ਪ੍ਰੋ. ਨਿਵੇਦਿਕਾ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਕਾਲਜ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਲਈ ਸਮੇਂ ਸਮੇਂ ’ਤੇ ਅਕਾਦਮਿਕ ਗਤੀਵਿਧੀਆਂ ਦੇ ਨਾਲ ਨਾਲ ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਅਸ਼ੋਕ ਨੰਦਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਸਮਾਜਿਕ ਅਤੇ ਭਾਵਾਤਮਕ ਤੌਰ ਉੱਤੇ ਇੱਕ-ਦੂਸਰੇ ਨਾਲ ਜੁੜਨ ਤੇ ਆਪਸੀ ਸਾਂਝ ਕਾਇਮ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਮੇਲੇ ਵਿੱਚ ਭੰਗੂੜੇ, ਤੰਬੋਲਾ, ਬਿੰਦੀ ਲਗਾਓ, ਮਿਊਜ਼ਿਕ ਆਨ ਡਿਮਾਂਡ ਅਤੇ ਮਟਕੀ ਤੋੜ ਮੁਕਾਬਲਾ ਖਿੱਚ ਦਾ ਕੇਂਦਰ ਬਣੇ। ਉੱਘੇ ਸਮਾਜ ਸੇਵੀ ਵਿਸ਼ਾਲ ਖੋਸਲਾ ਵੱਲੋਂ ‘ਰੈਫਲ ਡਰਾਅ’ ਕੱਢਿਆ ਅਤੇ ਕਾਲਜ ਵਿੱਚ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝਾ ਕੀਤੀਆਂ। ਵਿਦਿਆਰਥੀਆਂ ਨੇ ਡੀ ਜੇ ‘ਤੇ ਭਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਐੱਮ ਆਰ ਸੀ ਇਨਫਰਾਕੋਨ ਦੇ ਐਮ ਡੀ ਮੁਕੇਸ਼ ਰੰਜਨ, ਰੋਟਰੀ ਕਲੱਬ ਦੇ ਪ੍ਰਧਾਨ ਵਿਕਾਸ ਖੁੱਲਰ, ਸੈਕਟਰੀ ਵਿਜੈ ਤੁੱਲੀ, ਰੋਟੇਰੀਅਨ ਧਨੀ ਰਾਮ ਰਲਹਣ, ਕੌਂਸਲਰ ਯੋਵਨ ਬੱਸੀ, ਕੌਂਸਲਰ ਭੁੱਲਾ ਰਾਣਾ, ਭਾਜਪਾ ਆਗੂ ਰਿੰਪਾ ਸ਼ਰਮਾ, ਵਿਜੈ ਕੁਮਾਰ ਸ਼ਰਮਾ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਰਹੇ। ਡਾ. ਅਮਿਤ ਸ਼ਰਮਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਪ੍ਰੋ. ਜਗਦੀਪ ਸਿੰਘ ਨੇ ਕੀਤਾ।

Advertisement

Advertisement
Advertisement
×