ਦਸੂਹਾ ਨੂੰ ‘ਸਵੱਛ ਸਿਟੀ ਐਵਾਰਡ’ ਮਿਲਿਆ : The Tribune India

ਦਸੂਹਾ ਨੂੰ ‘ਸਵੱਛ ਸਿਟੀ ਐਵਾਰਡ’ ਮਿਲਿਆ

ਦਸੂਹਾ ਨੂੰ ‘ਸਵੱਛ ਸਿਟੀ ਐਵਾਰਡ’ ਮਿਲਿਆ

ਮਦਨ ਸਿੰਘ ਤੇ ਸ਼ਲਿੰਦਰ ਸਿੰਘ ਨਵੀਂ ਦਿੱਲੀ ਵਿੱਚ ‘ਸਵੱਛ ਸਿਟੀ ਐਵਾਰਡ’ ਪ੍ਰਾਪਤ ਕਰਦੇ ਹੋਏ।

ਭਗਵਾਨ ਦਾਸ ਸੰਦਲ

ਦਸੂਹਾ, 2 ਅਕਤੂਬਰ

ਕੇਂਦਰ ਸਰਕਾਰ ਵੱਲੋਂ ਸਵੱਛ ਸਰਵੇਖਣ-2022 ਦੇ ਐਲਾਨੇ ਨਤੀਜਿਆਂ ਵਿੱਚ ਦਸੂਹਾ ਸ਼ਹਿਰ ਸਫ਼ਾਈ ਪੱਖੋਂ ਸੂਬੇ ਦੇ ਸਿਖਰਲੇ 10 ਸ਼ਹਿਰਾਂ ਵਿੱਚ ਸ਼ਾਮਲ ਹੋ ਗਿਆ ਦਿੱਲੀ ਦੇ ਟਾਲਕਟੋਰਾ ਸਟੇਡੀਅਮ ਵਿਖੇ ਕਰਵਾਏ ਕੌਮੀ ਪੱਧਰੀ ਸਮਾਰੋਹ ਵਿੱਚ ਇਨ੍ਹਾਂ ਨਤੀਜਿਆਂ ਦਾ ਐਲਾਨ ਕੀਤਾ ਗਿਆ। ਇਸ ਵਿੱਚ ਦਸੂਹਾ ਨੂੰ ਮੋਹਰੀ ਰੈਂਕ ਨਾਲ ਸੂਬੇ ਦੇ ਪਹਿਲੇ 10 ਸਵੱਛ ਸ਼ਹਿਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰਾਪਤੀ ਲਈ ਦਿੱਲੀ ਵਿੱਚ ਕਰਵਾਏ ਸਨਮਾਨ ਸਮਾਰੋਹ ਵਿੱਚ ਨਗਰ ਕੌਂਸਲ ਦਸੂਹਾ ਦੇ ਈ ਓ ਮਦਨ ਸਿੰਘ ਤੇ ਸੈਨੇਟਰੀ ਇੰਸਪੈਕਟਰ ਸ਼ਲਿੰਦਰ ਸਿੰਘ ਨੂੰ ‘ਸਵੱਛ ਸਿਟੀ ਐਵਾਰਡ’ ਪ੍ਰਦਾਨ ਕੀਤਾ ਗਿਆ। ਈ ਓ ਮਦਨ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸਵੱਛਤਾ ਮੰਤਰਾਲੇ ਵੱਲੋਂ ਸ਼ਹਿਰ ਦੀ ਚੁਫੇਰਿਓਂ ਸਵੱਛਤਾ ਗੁਣਾਤਮਕ ਆਧਾਰ ’ਤੇ ਦਰਜਾਬੰਦੀ ਕਰਨ ਲਈ ਸਵੱਛ ਸਰਵੇਖਣ ਕਰਵਾਇਆ ਗਿਆ ਸੀ। ਇਸ ਤਹਿਤ ਨਗਰ ਕੌਂਸਲ ਦਸੂਹਾ ਨੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਕਬੂਲ ਕਰਕੇ ਲੋਕਾਂ ਦੇ ਸਹਿਯੋਗ ਨਾਲ ਸਫ਼ਾਈ ਪ੍ਰਤੀ ਆਪਣੀ ਜਿੰਮੇਦਾਰੀ ਬਾਖੂਬੀ ਨਿਭਾਈ। ਵਿਧਾਇਕ ਕਰਮਬੀਰ ਘੁੰਮਣ ਨੇ ਇਸ ਉਪਲੱਬਧੀ ਲਈ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All