ਦਲਿਤ ਭਾਈਚਾਰੇ ਨੇ ਸੰਸਦ ਮੈਂਬਰ ਬਿੱਟੂ ਦਾ ਪੁਤਲਾ ਫੂਕਿਆ

ਦਲਿਤ ਭਾਈਚਾਰੇ ਨੇ ਸੰਸਦ ਮੈਂਬਰ ਬਿੱਟੂ ਦਾ ਪੁਤਲਾ ਫੂਕਿਆ

ਰਵਨੀਤ ਬਿੱਟੂ ਦਾ ਪੁਤਲਾ ਫੂਕਣ ਮੌਕੇ ਦਲਿਤ ਭਾਈਚਾਰੇ ਦੇ ਲੋਕ।

ਪਾਲ ਸਿੰਘ ਨੌਲੀ
ਜਲੰਧਰ, 18 ਜੂਨ

ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੀਆਂ ਸੀਟਾਂ ਬਸਪਾ ਨੂੰ ਦੇਣ ਬਾਰੇ ਕੀਤੀ ਟਿੱਪਣੀ ਤੋਂ ਨਰਾਜ਼ ਦਲਿਤ ਭਾਈਚਾਰੇ ਨੇ ਬਿੱਟੂ ਦਾ ਅੱਜ ਇੱਥੇ ਪੁਤਲਾ ਫੂਕਿਆ ਹੈ। ਆਲ ਇੰਡੀਆ ਯੂਥ ਏਕਤਾ ਸੰਗਠਨ ਦੇ ਕਾਰਕੁਨਾਂ ਨੇ ਕੰਪਨੀ ਬਾਗ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਦਾ ਪੁਤਲਾ ਫੂਕਦਿਆਂ ਕਾਂਗਰਸ ਨੂੰ 2022 ਵਿਚ ਸਬਕ ਸਿਖਾਉਣ ਦਾ ਸੱਦਾ ਦਿੱਤਾ। ਜਥੇਬੰਦੀ ਦੇ ਪ੍ਰਧਾਨ ਅਜੇਪਾਲ ਸਿੰਘ ਵਾਲਮੀਕਿ ਨੇ ਕਿਹਾ ਕਿ ਕਾਂਗਰਸੀ ਐੱਮਪੀ ਰਵਨੀਤ ਬਿੱਟੂ ਦੀਆਂ ਟਿੱਪਣੀਆਂ ਅਸਲ ਵਿਚ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਸਭਾ ਹਲਕੇ ਵਿਚੋਂ ਵੀ ਦਲਿਤ ਭਾਈਚਾਰੇ ਨੇ ਉਸ ਨੂੰ ਵੋਟਾਂ ਪਾਈਆਂ ਸਨ। ਐੱਮਪੀ ਬਣ ਕੇ ਉਨ੍ਹਾਂ ਦਾ ਹੀ ਅਪਮਾਨ ਕੀਤਾ ਜਾ ਰਿਹਾ ਹੈ।ਰੋਸ ਪ੍ਰਗਟਾਅ ਰਹੇ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਕੋਈ ਵੀ ਰਾਜਸੀ ਧਿਰ ਦਲਿਤ ਭਾਈਚਾਰੇ ਦੀ ਹਮਾਇਤ ਤੋਂ ਬਿਨਾਂ ਸੱਤਾ ਵਿਚ ਨਹੀਂ ਆ ਸਕਦੀ ਪਰ ਕਾਂਗਰਸੀ ਆਗੂਆਂ ਨੂੰ ਏਨਾ ਹੰਕਾਰ ਹੋ ਗਿਆ ਹੈ ਕਿ ਉਹ ਸਮਾਜ ਨੂੰ ਉਸੇ ਨਜ਼ਰੀਏ ਨਾਲ ਦੇਖਦੇ ਹਨ ਜਿਸ ਤਰ੍ਹਾਂ ਦੀ ਸੋਚ ਮਨੂੰਵਾਦ ਦੀ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਬਿੱਟੂ ਵਿਰੁੱਧ ਐੱਸਸੀਐੱਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All