ਨਗਰ ਕੌਂਸਲ ਨੂਰਮਹਿਲ ਦੇ ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਜੰਗ ਬਹਾਦਰ ਕੋਹਲੀ ਦੇ ਹੱਕ ਵਿੱਚ ਹਲਕਾ ਨਕੋਦਰ ਤੋਂ ਕਾਂਗਰਸ ਦੇ ਇੰਚਾਰਜ ਡਾਕਟਰ ਨਵਜੋਤ ਸਿੰਘ ਦਾਹੀਆ ਨੇ ਘਰ-ਘਰ ਪ੍ਰਚਾਰ ਕੀਤਾ। ਸ੍ਰੀ ਦਾਹੀਆ ਨੇ ਕਿਹਾ ਆਮ ਆਦਮੀ ਪਾਰਟੀ ਨੂਰਮਹਿਲ ਵਿੱਚ ਪਰਚਿਆਂ ਦੀ ਰਾਜਨੀਤੀ ਕਰਦੀ ਹੈ। ਇਸ ਧੱਕੇਸ਼ਾਹੀ ਦਾ ਜਵਾਬ ਨੂਰਮਹਿਲ ਦੇ ਵੋਟਰ ਵੋਟ ਨਾਲ ਦੇਣਗੇ। ਡਾਕਟਰ ਦਾਹੀਆ ਨੇ ਆਖਿਆ ਕਿ ਨੂਰਮਹਿਲ ਵਿੱਚ ਕਮੇਟੀ ’ਤੇ ਕਾਂਗਰਸ ਨੇ ਹੀ ਕਬਜ਼ਾ ਕਰਨਾ ਹੈ। ਜੰਗ ਬਹਾਦਰ ਕੋਹਲੀ ਨੇ ਵੋਟਰਾਂ ਨੂੰ ਸੇਬ ਦੇ ਚੋਣ ਨਿਸ਼ਾਨ ਤੇ ਮੋਹਰ ਲਾਉਣ ਦੀ ਅਪੀਲ ਕੀਤੀ।
ਇਸੇ ਦੌਰਾਨ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਨਗਰ ਕੌਂਸਲ ਨੂਰਮਹਿਲ ਦੀ ਚੋਣ ਸਬੰਧੀ ਆਮ ਆਦਮੀ ਪਾਰਟੀ ਦੇ 12 ਉਮੀਦਵਾਰਾਂ ਦੇ ਹੱਕ ਵਿੱਚ ਘਰ ਘਰ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਨੂਰਮਹਿਲ ਵਿੱਚ ਸੀਵਰੇਜ, ਸਫਾਈ ਅਤੇ ਪਾਰਕਾਂ ਦੀ ਸਫਾਈ ਦਾ ਮੰਦਾ ਹਾਲ ਹੈ। ਇਨ੍ਹਾਂ ਸਾਰੇ ਮਸਲਿਆਂ ਦਾ ਹੱਲ ਸਿਰਫ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰਾਂ ਨੂੰ ਚੋਣ ਜਿਤਾ ਕੇ ਹੀ ਸ਼ਹਿਰ ਨੂੰ ਸਾਫ-ਸੁਥਰਾ ਬਣਾਇਆ ਜਾ ਸਕਦਾ ਹੈ।

