DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਈਕਲ ਚਾਲਕ ਨਹਿਰ ’ਚ ਡਿੱਗਿਆ

ਸਰਨਾ-ਭੀਮਪੁਰ ਖੇਤਰ ਵਿੱਚੋਂ ਲੰਘਦੀ ਯੂ ਬੀ ਡੀ ਸੀ ਨਹਿਰ ਵਿੱਚ ਇੱਕ ਵਿਅਕਤੀ ਡੁੱਬ ਗਿਆ। ਉਸ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗਿਆ। ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਹੋਰਨਾਂ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਜੋਗਿੰਦਰ ਪਾਲ ਵਜੋਂ ਹੋਈ...

  • fb
  • twitter
  • whatsapp
  • whatsapp
Advertisement

ਸਰਨਾ-ਭੀਮਪੁਰ ਖੇਤਰ ਵਿੱਚੋਂ ਲੰਘਦੀ ਯੂ ਬੀ ਡੀ ਸੀ ਨਹਿਰ ਵਿੱਚ ਇੱਕ ਵਿਅਕਤੀ ਡੁੱਬ ਗਿਆ। ਉਸ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗਿਆ। ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਹੋਰਨਾਂ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਜੋਗਿੰਦਰ ਪਾਲ ਵਜੋਂ ਹੋਈ ਹੈ ਅਤੇ ਉਹ ਪਿੰਡ ਕੋਠੀ ਪੰਡਿਤਾਂ ਦਾ ਰਹਿਣ ਵਾਲਾ ਹੈ ਤੇ ਉਹ ਪੱਖੋਚੱਕ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ। ਘਰ ਵਾਪਸੀ ਸਮੇਂ ਰੇਲਿੰਗ ਤੋਂ ਬਿਨਾਂ ਪੁਲ ਨੂੰ ਪਾਰ ਕਰਦੇ ਸਮੇਂ ਉਸ ਦੇ ਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਨਹਿਰ ਵਿੱਚ ਜਾ ਡਿੱਗਾ। ਸਾਬਕਾ ਵਿਧਾਇਕ ਨੇ ਜੋਗਿੰਦਰ ਪਾਲ ਦੀ ਲਾਸ਼ ਦਾ ਪਤਾ ਲਗਾਉਣ ਲਈ ਨਹਿਰੀ ਵਿਭਾਗ ਨੂੰ ਮਦਦ ਦੀ ਅਪੀਲ ਕੀਤੀ। ਐੱਨ ਡੀ ਆਰ ਐੱਫ ਦੀ ਟੀਮ ਨੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Advertisement
Advertisement
×