DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Cycling League: ਏਕਦੀਪਜੋਤ ਕੌਰ ਨੇ ਸੋਨੇ ਦਾ ਤਗ਼ਮਾ ਜਿੱਤਿਆ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦੋ ਰੋਜ਼ਾ ਅਸਮਿਤਾ ਖੇਲੋ ਇੰਡੀਆ ਮਹਿਲਾ ਸਾਈਕਲਿੰਗ ਲੀਗ ਸਮਾਪਤ

  • fb
  • twitter
  • whatsapp
  • whatsapp
featured-img featured-img
ਸਾਈਕਲਿੰਗ ਮੁਕਾਬਲੇ ਲਈ ਖਿਡਾਰਨਾਂ ਨੂੰ ਰਵਾਨਾ ਕਰਦੇ ਹੋਏ ਪ੍ਰਬੰਧਕ।
Advertisement

ਪੰਜਾਬ ਵਿੱਚ ਮਹਿਲਾ ਸਾਈਕਲਿੰਗ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੈਲੋਡਰੋਮ ਵਿੱਚ ਕਰਵਾਈ ਗਈ ਦੋ ਰੋਜ਼ਾ ‘ਅਸਮਿਤਾ ਖੇਲੋ ਇੰਡੀਆ ਵੂਮੈਨ ਸਾਈਕਲਿੰਗ ਸਟੇਟ ਲੀਗ-ਟਰੈਕ 2026-27’ ਅੱਜ ਸਮਾਪਤ ਹੋ ਗਈ। ਲੀਗ ਦੇ ਆਖਰੀ ਦਿਨ ਵੂਮੈਨ ਏਲੀਟ ਅਤੇ ਜੂਨੀਅਰ ਵਰਗ ਦੀਆਂ ਸਾਈਕਲਿਸਟਾਂ ਨੇ ਇੰਡੀਵਿਜੁਅਲ ਪਰਸਿਊਟ, ਸਕ੍ਰੈਚ ਅਤੇ ਕੈਰਿਨ ਦੌੜਾਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਨਤੀਜਿਆਂ ਬਾਰੇ ਦੱਸਿਆ ਕਿ ਵੂਮੈਨ ਏਲੀਟ ਦੇ ਚਾਰ ਕਿਲੋਮੀਟਰ ਇੰਡੀਵਿਜੁਅਲ ਪਰਸਿਊਟ ਵਿੱਚ ਗੁਰਦਾਸਪੁਰ ਦੀ ਏਕਦੀਪਜੋਤ ਕੌਰ ਨੇ ਸੋਨੇ, ਜਪਨੂਰ ਕੌਰ ਰੰਧਾਵਾ ਨੇ ਚਾਂਦੀ ਅਤੇ ਅੰਮ੍ਰਿਤਸਰ ਦੀ ਅਰਸ਼ਪ੍ਰੀਤ ਕੌਰ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਏਲੀਟ ਦੀ 10 ਕਿਲੋਮੀਟਰ ਸਕ੍ਰੈਚ ਅਤੇ ਕੈਰਿਨ ਦੌੜ ਵਿੱਚ ਜਪਨੂਰ ਕੌਰ ਰੰਧਾਵਾ ਨੇ ਸੋਨ ਤਗ਼ਮੇ ’ਤੇ ਕਬਜ਼ਾ ਕੀਤਾ। ਸਕ੍ਰੈਚ ਵਿੱਚ ਅਰਸ਼ਪ੍ਰੀਤ ਕੌਰ ਨੇ ਚਾਂਦੀ ਤੇ ਏਕਦੀਪਜੋਤ ਨੇ ਕਾਂਸੀ, ਜਦਕਿ ਕੈਰਿਨ ਵਿੱਚ ਏਕਦੀਪਜੋਤ ਨੇ ਚਾਂਦੀ ਅਤੇ ਅਰਸ਼ਪ੍ਰੀਤ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਮ ਕੀਤਾ।

Advertisement

ਜੂਨੀਅਰ ਵਰਗ ਦੀ 10 ਕਿਲੋਮੀਟਰ ਸਕ੍ਰੈਚ ਅਤੇ ਕੈਰਿਨ ਦੌੜ ਵਿੱਚ ਅੰਮ੍ਰਿਤਸਰ ਦੀ ਪਲਕਪ੍ਰੀਤ ਕੌਰ ਨੇ ਦਬਦਬਾ ਕਾਇਮ ਰੱਖਦਿਆਂ ਦੋਵੇਂ ਸੋਨ ਤਗ਼ਮੇ ਜਿੱਤੇ। ਸਕ੍ਰੈਚ ਵਿੱਚ ਲੁਧਿਆਣਾ ਦੀ ਤਰਨਵੀਰ ਕੌਰ ਨੇ ਚਾਂਦੀ ਤੇ ਪ੍ਰੀਤੀ ਨੇ ਕਾਂਸੇ, ਜਦਕਿ ਕੈਰਿਨ ਵਿੱਚ ਅੰਮ੍ਰਿਤਸਰ ਦੀ ਜਪਨੀਤ ਕੌਰ ਨੇ ਚਾਂਦੀ ਅਤੇ ਪ੍ਰੀਤੀ ਨੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਸਮਾਪਤੀ ਸਮਾਗਮ ਦੌਰਾਨ ਕੌਮਾਂਤਰੀ ਹਾਕੀ ਖਿਡਾਰਨ ਅਤੇ ਏਸ਼ਿਆਈ ਖੇਡਾਂ ਦੀ ਤਗ਼ਮਾ ਜੇਤੂ ਅਮਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂਆਂ ਨੂੰ ਤਗ਼ਮੇ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਖਿਡਾਰਨਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਮਿਹਨਤ, ਅਨੁਸ਼ਾਸਨ ਅਤੇ ਨਿਰੰਤਰ ਅਭਿਆਸ ਨਾਲ ਹੀ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਸਫਲਤਾ ਦੇ ਦਰਵਾਜ਼ੇ ਖੁੱਲ੍ਹਦੇ ਹਨ। ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ, ਬਸ ਖਿਡਾਰਨਾਂ ਨੂੰ ਬਿਹਤਰ ਢਾਂਚਾ ਅਤੇ ਸਿਖਲਾਈ ਮੁਹੱਈਆ ਕਰਵਾਉਣ ਦੀ ਲੋੜ ਹੈ।

Advertisement

Advertisement
×