DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

cyber crime cell: ਪੁਲੀਸ ਨੇ 250 ਮੋਬਾਈਲ ਲੱਭ ਕੇ ਮਾਲਕਾਂ ਨੂੰ ਸੌਂਪੇ

ਕਪੂਰਥਲਾ ਪੁਲੀਸ ਵਲੋਂ 50 ਲੱਖ ਰੁਪਏ ਤੋਂ ਵੱਧ ਕੀਮਤ ਦੇ ਗੁੰਮ ਹੋਏ 250 ਮੋਬਾਈਲ ਫ਼ੋਨ ਅੱਜ ਪੁਲੀਸ ਲਾਇਨਜ਼ ਵਿਖੇ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪੇ ਗਏ। ਬਰਾਮਦ ਕੀਤੇ ਗਏ ਹੈਂਡਸੈੱਟਾਂ ਵਿੱਚ ਐਪਲ, ਸੈਮਸੰਗ, ਵਨਪਲੱਸ, ਵੀਵੋ, ਓਪੋ,...

  • fb
  • twitter
  • whatsapp
  • whatsapp
featured-img featured-img
ਕਪੂਰਥਲਾ ਅਸਲ ਮਾਲਕਾਂ ਨੂੰ ਮੋਬਾਈਲ ਸੌਂਪਦੇ ਹੋਏ ਐੱਸ ਐੱਸ ਪੀ ਗੌਰਵ ਤੂਰਾ ਅਤੇ ਹੋਰ। -ਫੋਟੋ: ਚਾਨਾ
Advertisement
ਕਪੂਰਥਲਾ ਪੁਲੀਸ ਵਲੋਂ 50 ਲੱਖ ਰੁਪਏ ਤੋਂ ਵੱਧ ਕੀਮਤ ਦੇ ਗੁੰਮ ਹੋਏ 250 ਮੋਬਾਈਲ ਫ਼ੋਨ ਅੱਜ ਪੁਲੀਸ ਲਾਇਨਜ਼ ਵਿਖੇ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪੇ ਗਏ।

ਬਰਾਮਦ ਕੀਤੇ ਗਏ ਹੈਂਡਸੈੱਟਾਂ ਵਿੱਚ ਐਪਲ, ਸੈਮਸੰਗ, ਵਨਪਲੱਸ, ਵੀਵੋ, ਓਪੋ, ਰੈੱਡਮੀ, ਰੀਅਲਮੀ ਅਤੇ ਸ਼ਿਆਓਮੀ ਵਰਗੇ ਪ੍ਰੀਮੀਅਮ ਅਤੇ ਮਿਡ-ਰੇਂਜ ਬ੍ਰਾਂਡ ਸ਼ਾਮਲ ਸਨ। ਇਹ ਡਿਵਾਈਸ ਸਾਈਬਰ ਕ੍ਰਾਈਮ ਸੈੱਲ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ-ਨਾਲ ਕਈ ਹੋਰ ਰਾਜਾਂ ਤੋਂ ਟਰੇਸ ਕੀਤੇ ਗਏ ਸਨ।

Advertisement

ਬਰਾਮਦ ਕੀਤੇ ਫ਼ੋਨ ਮਾਲਕਾਂ ਨੂੰ ਸੌਂਪਦਿਆਂ ਐੱਸ ਐੱਸ ਪੀ ਗੌਰਵ ਤੂਰਾ ਨੇ ਦੱਸਿਆ ਕਿ ਇਹ ਬਰਾਮਦਗੀ ਤਕਨੀਕੀ ਨਿਗਰਾਨੀ ਤੇ ਸੈਂਟਰਲ ਇਕੁਇਪਮੈਂਟ ਆਈਡੈਂਟਿਟੀ ਰਜਿਸਟਰ ਸਿਸਟਮ ਰਾਹੀਂ ਸੰਭਵ ਹੋਈ ਹੈ।

Advertisement

ਐੱਸ ਐੱਸ ਪੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਬਾਈਲ ਫੋਨ ਗੁੰਮ ਹੋਣ ’ਤੇ ਤੁਰੰਤ ਨੇੜਲੇ ਸਾਂਝ ਕੇਂਦਰ ਵਿਖੇ ਰਿਪੋਰਟ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਲੋਕ ਸੀ ਈ ਆਈ ਆਰ ਪੋਰਟਲ ਰਾਹੀਂ ਵੀ ਗੁੰਮ ਹੋਏ ਡਿਵਾਈਸਾਂ ਦੀ ਰਿਪੋਰਟ ਕਰ ਸਕਦੇ ਹਨ ਤੇ ਬਰਾਮਦਗੀ ਦੀ ਸਥਿਤੀ ਨੂੰ ਟਰੈਕ ਕਰ ਸਕਦੇ ਹਨ। ਨਾਗਰਿਕ ਗੁੰਮ ਹੋਏ ਮੋਬਾਈਲ ਫੋਨਾਂ ਨਾਲ ਸਬੰਧਤ ਕਿਸੇ ਵੀ ਸਹਾਇਤਾ ਲਈ ਸਾਈਬਰ ਕ੍ਰਾਈਮ ਸੈੱਲ, ਕਪੂਰਥਲਾ ਨਾਲ ਵੀ ਸੰਪਰਕ ਕਰ ਸਕਦੇ ਹਨ। ਮੋਬਾਈਲ ਮਾਲਕਾਂ ਨੇ ਆਪਣੇ ਗੁੰਮ ਹੋਏ ਮੋਬਾਈਲ ਫੋਨ ਮਿਲਣ ’ਤੇ ਕਪੂਰਥਲਾ ਪੁਲੀਸ ਦਾ ਧੰਨਵਾਦ ਕੀਤਾ। ਇਸ ਮੌਕੇ ਐੱਸ ਪੀ ਮਾਧਵੀ ਸ਼ਰਮਾ ਵੀ ਸ਼ਾਮਲ ਸਨ।

Advertisement
×