ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਬਿੰਦਪੁਰੀ ਨਵੀਂ ਦਿੱਲੀ ਦੀ ਨਿਗਰਾਨੀ ਹੇਠ ਚੱਲ ਰਹੇ ਦਸਮੇਸ਼ ਪਬਲਿਕ ਸਕੂਲ ਵੱਲੋਂ ਆਪਣਾ ਸਲਾਨਾ ਸਮਾਰੋਹ ‘ਈਸਟ ਆਫ਼ ਕੈਲਾਸ਼’ ਆਰੀਆ ਆਡੀਟੋਰੀਅਮ ਵਿੱਚ ਮਨਾਇਆ ਗਿਆ। ਇੱਥੇ ਮੁੱਖ ਮਹਿਮਾਨ ਵਜੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਐਜੂਕੇਸ਼ਨ ਕੌਂਸਲ ਦਿੱਲੀ ਕਮੇਟੀ ਦੇ ਚੇਅਰਮੈਨ ਕੁਲਤਾਰਨ ਸਿੰਘ ਕੋਛੜ ਸ਼ਾਮਲ ਹੋਏ।
ਸਮਾਰੋਹ ਦੇ ਆਰੰਭ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਤੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਹਰਦਿਤ ਸਿੰਘ ਗੋਬਿੰਦਪੁਰੀ, ਖ਼ਜ਼ਾਨਚੀ ਅਜੈਪਾਲ ਸਿੰਘ ਅਤੇ ਮੀਤ ਖ਼ਜ਼ਾਨਚੀ ਕੁਲਦੀਪ ਸਿੰਘ ਨੇ ਮਹਿਮਾਨਾਂ ਦਾ ਦੁਸ਼ਾਲਿਆਂ ਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਸ਼ਬਦ ਨਾਲ ਹੋਈ। ਵਿਦਿਆਰਥੀਆਂ ਨੇ ‘ਗੁਜਰੀ ਦਾ ਚੰਨ’, ‘ਚੰਨਾਂ ’ਚੋਂ ਚੰਨ’ ਅਤੇ ‘ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ’ ਆਦਿ ਧਾਰਮਿਕ ਗੀਤ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਸ਼ਹੀਦ ਰਾਜਵੀਰ ਸਿੰਘ ਦੀ ਸ਼ਹਾਦਤ ਨੂੰ ਦਰਸਾਉਂਦਿਆਂ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ‘ਮੈਂ ਗੁਰਮੁਖੀ ਦਾ ਬੇਟਾ’ ਗੀਤ ਦੀ ਸੁੰਦਰ ਪੇਸ਼ਕਾਰੀ ਵੀ ਕੀਤੀ। ਇਸ ਤੋਂ ਇਲਾਵਾ ਲੋਕ-ਨਾਚ ‘ਗਰਬਾ’, ਨਾਟਕ ‘ਚੁਗਲਖੋਰ’ ਅਤੇ ਗਿੱਧੇ ਤੇ ਭੰਗੜੇ ਦੀ ਖ਼ੂਬਸੂਰਤ ਪੇਸ਼ਕਾਰੀ ਨੇ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਹਰਦਿਤ ਸਿੰਘ ਗੋਬਿੰਦਪੁਰੀ ਨੇ ਕਿਹਾ ਕਿ ਦਸ਼ਮੇਸ਼ ਪਬਲਿਕ ਸਕੂਲ ਲਗਾਤਾਰ ਬੁਲੰਦੀਆਂ ਵੱਲ ਜਾ ਰਿਹਾ ਹੈ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਸਕੂਲ ਵਿੱਚ ਬੱਚਿਆਂ ਦੀ ਕਲਾ ਨੂੰ ਨਿਖਾਰਿਆ ਜਾ ਰਿਹਾ ਹੈ।

