DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੰਗਾ ਫਿਲਮਜ਼ ਵੱਲੋਂ ਸਭਿਆਚਾਰਕ ਮੇਲਾ

ਗੀਤਕਾਰ ਸੁਖਜੀਤ ਝਾਂਸਾਵਾਲਾ ਦਾ ‘ਉਸਤਾਦ ਆਰ ਪੀ ਦੀਵਾਨ’ ਅਤੇ ਗਾਇਕ ਗੁਰਮੀਤ ਗੈਰੀ ਨੂੰ ‘ਉਸਤਾਦ ਸਰਦੂਲ ਸਿਕੰਦਰ ਐਵਾਰਡ’ ਨਾਲ ਸਨਮਾਨ

  • fb
  • twitter
  • whatsapp
  • whatsapp
featured-img featured-img
ਰਣਧੀਰ ਧੀਰਾ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਕਰਮਬੀਰ ਘੁੰਮਣ।
Advertisement
ਇੱਥੇ ਬੰਗਾ ਫਿਲਮਜ਼ ਵੱਲੋਂ ਸਥਾਨਕ ਅਨਾਜ ਮੰਡੀ ਵਿੱਚ ਪਹਿਲਾ ਸਭਿਆਚਾਰਕ ਮੇਲਾ ਕਰਵਾਇਆ ਗਿਆ। ਰਾਜੇਸ਼ ਬੰਗਾ ਦੀ ਅਗਵਾਈ ਹੇਠ ਕਰਵਾਏ ਮੇਲੇ ਵਿੱਚ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਦਸੂਹਾ ਕੌਂਸਲ ਦੇ ਮੀਤ ਪ੍ਰਧਾਨ ਸੋਨੂੰ ਖਾਲਸਾ, ਗਾਇਕ ਪ੍ਰਮੋਟਰ ਰਣਧੀਰ ਧੀਰਾ, ਸੰਗੀਤ ਡਾਇਰੈਕਟਰ ਸੁਰਜੀਤ ਸਿੰਘ, ਸਮਾਜ ਸੇਵੀ ਪਰਮਿੰਦਰ ਅਰੋੜਾ, ਐਡਵੋਕੇਟ ਰਾਜਿੰਦਰ ਕਸ਼ਯਪ, ਜਥੇਦਾਰ ਬਾਬਾ ਲਖਵੀਰ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਸਮੇਤ ਸੰਗੀਤ ਤੇ ਫਿਲਮ ਜਗਤ ਨਾਲ ਜੁੜੀਆਂ ਹਸਤੀਆਂ ਪੁੱਜੀਆਂ। ਮੇਲੇ ਵਿੱਚ ਗਾਇਕ ਦਵਿੰਦਰ ਦਿਆਲਪੁਰੀ, ਗੁਰਮੀਤ ਗੈਰੀ, ਰਾਜ ਇੰਦਰ, ਬਲਵਿੰਦਰ ਸ਼ੇਖਪੁਰੀ ਤੇ ਰਾਜ ਖੋਸਲਾ ਨੇ ਆਪਣੇ ਮਕਬੂਲ ਗੀਤਾਂ ਰਾਹੀਂ ਰੰਗ ਬੰਨ੍ਹਿਆ।

ਇਸ ਮੌਕੇ ਪ੍ਰਬੰਧਕਾਂ ਵੱਲੋਂ ਗੀਤਕਾਰ ਸੁਖਜੀਤ ਝਾਂਸਾਵਾਲਾ ਨੂੰ ਉਸਤਾਦ ‘ਆਰ ਪੀ ਦੀਵਾਨ ਐਵਾਰਡ’, ਗਾਇਕ ਗੁਰਮੀਤ ਗੈਰੀ ਨੂੰ ‘ਉਸਤਾਦ ਸਰਦੂਲ ਸਿਕੰਦਰ ਐਵਾਰਡ’, ਸਮਾਜ ਸੇਵੀ ਭਾਈ ਮਨਜੋਤ ਸਿੰਘ ਤਲਵੰਡੀ ਨੂੰ ‘ਭਾਈ ਘਨ੍ਹੱਈਆ ਐਵਾਰਡ’, ਕਵੀ ਸੁਖਜੀਵਨ ਸਫਰੀ ਨੂੰ ‘ਜਨਾਬ ਚਰਨ ਸਿੰਘ ਸਫਰੀ ਐਵਾਰਡ ਅਤੇ ਗਾਇਕ ਰਾਜ ਖੋਸਲਾ ਨੂੰ ‘ਉਸਤਾਦ ਸਾਬਰ ਕੋਟੀ ਐਵਾਰਡ’ ਭੇਟ ਕੀਤੇ ਗਏ। ਇਸ ਮੌਕੇ ਗਾਇਕ ਅਮਰੀਕ ਜੱਸਲ, ਪੂਜਾ ਰਾਣੀ, ਨੰਬਰਦਾਰ ਜੋਗਿੰਦਰਪਾਲ ਨਿੱਕੂ, ਨੰਬਰਦਾਰ ਸੁਖਵਿੰਦਰ ਸਿੰਘ ਇੰਦੂ, ਡਾ. ਗੁਰਇਕਬਾਲ ਸਿੰਘ ਬੋਦਲ, ਕੋਂਸਲਰ ਸੰਤੋਖ ਤੋਖੀ, ਬਲਵਿੰਦਰ ਕੁਮਾਰ, ਬਿੱਟੂ ਮਾਨ ਤੇ ਐਡੀਟਰ ਕੁਲਦੀਪ ਸਿੰਘ ਮੌਜੂਦ ਸਨ।

Advertisement

Advertisement

Advertisement
×