ਫਿਲੌਰ ’ਚ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ
ਫਿਲੌਰ: ਕਾਮਰੇਡ ਬਲਵੀਰ ਸਿੰਘ ਗੋਗੀ ਅਤੇ ਮਰਹੂਮ ਅਜੇ ਮਹਿਰਾ ਗੋਲੂ ਦੀ ਯਾਦ ਵਿੱਚ ਕਰਵਾਇਆ ਜਾ ਰਹੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੋਰ ਅਤੇ ਬਾਰ ਐਸੋਸੀਏਸ਼ਨ ਫਿਲੌਰ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ...
Advertisement
ਫਿਲੌਰ: ਕਾਮਰੇਡ ਬਲਵੀਰ ਸਿੰਘ ਗੋਗੀ ਅਤੇ ਮਰਹੂਮ ਅਜੇ ਮਹਿਰਾ ਗੋਲੂ ਦੀ ਯਾਦ ਵਿੱਚ ਕਰਵਾਇਆ ਜਾ ਰਹੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੋਰ ਅਤੇ ਬਾਰ ਐਸੋਸੀਏਸ਼ਨ ਫਿਲੌਰ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਉਨ੍ਹਾਂ ਨਿਊ ਸਟਾਰ ਕ੍ਰਿਕਟ ਕਲੱਬ ਦੇ ਮੈਂਬਰਾਂ ਦਾ ਟੂਰਨਾਮੈਂਟ ਕਰਵਾਉਣ ਲਈ ਹੌਸਲਾ-ਅਫਜ਼ਾਈ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਸ ਮੌਕੇ ਕਲੱਬ ਮੈਂਬਰ ਪਰਮਿੰਦਰ ਕੁਮਾਰ, ਰਵੀ, ਮੰਨਾ ਬਰਾੜ, ਜਸਕਰਨ ਸਿੰਘ, ਸਰਬਜੀਤ ਸਾਬੀ, ਨਰੇਸ਼ ਕੁਮਾਰ, ਗੁਰਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement