ਸੀਪੀਆਈ (ਐਮ) ਨੇ 100ਵੀਂ ਵਰ੍ਹੇਗੰਢ ਮਨਾਈ

ਸੀਪੀਆਈ (ਐਮ) ਨੇ 100ਵੀਂ ਵਰ੍ਹੇਗੰਢ ਮਨਾਈ

ਸਮਾਗਮ ਦੌਰਾਨ ਹਾਜ਼ਰ ਪਤਵੰਤੇ।

ਸੁਭਾਸ਼ ਜੋਸ਼ੀ
ਬਲਾਚੌਰ, 16 ਅਕਤੂਬਰ

ਭਾਰਤੀ ਕਮਿਊਨਿਸਟ ਪਾਰਟੀ ਦੀ 100ਵੀਂ ਵਰ੍ਹੇਗੰਢ ਇੱਥੇ ਕਾਮਰੇਡ ਬਲਵੀਰ ਸਿੰਘ ਕੌਲਗੜ੍ਹ ਦੀ ਪ੍ਰਧਾਨਗੀ ਹੇਠ ਮਨਾਈ ਗਈ। ਇਸ ਮੌਕੇ ਕਾਮਰੇਡ ਰਘੂਨਾਥ ਸਿੰਘ ਨੇ ਪਾਰਟੀ ਦੇ ਗੌਰਵਮਈ ਅਤੇ ਇਨਕਲਾਬੀ ਇਤਿਹਾਸ ਤੋਂ ਵਰਕਰਾਂ, ਆਗੂਆਂ ਅਤੇ ਪਾਰਟੀ ਦੀ ਸੋਚ ਨਾਲ ਚੱਲਣ ਵਾਲੇ ਨੌਜਵਾਨਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਭਾਜਪਾ ਅਤੇ ਆਰਐੱਸਐੱਸ ਦੇ ਏਜੰਡੇ ਨੂੰ ਰੋਕਣ ਲਈ ਦੇਸ਼ ਦੇ ਧਰਮ-ਨਿਰਪੱਖ ਤੇ ਜਮੂਹਰੀ ਸ਼ਕਤੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਫ਼ਿਰਕਾਪ੍ਰਸਤੀ ਖ਼ਿਲਾਫ਼ ਸੀਪੀਆਈ (ਐਮ) ਹੀ  ਦ੍ਰਿੜਤਾ ਨਾਲ ਘੋਲ ਲੜਦੀ ਹੈ। ਕਾਮਰੇਡ ਰਘੂਨਾਥ ਸਿੰਘ ਨੇ ਪਾਰਟੀ ਨਾਲ ਜੁੜੀਆਂ ਕਿਸਾਨ ਜਥੇਬੰਦੀਆ ਨੂੰ ਕਿਸਾਨੀ ਸੰਘਰਸ਼ ਵਿੱਚ ਪੂਰੀ ਤਾਕਤ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ। ਊਨ੍ਹਾਂ ਪੰਜਾਬ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ਾਂ ਦੀ ਪਾਰਟੀ ਵਲੋਂ ਹਮਾਇਤ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All