DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੈਸ ਸਿਲੰਡਰਾਂ ਦੀ ਮਾੜੀ ਸਪਲਾਈ ਕਾਰਨ ਖਪਤਕਾਰ ਪ੍ਰੇਸ਼ਾਨ

ਖਪਤਕਾਰਾਂ ਤੱਕ ਵਾਰੀ ਸਿਰ ਸਿਲੰਡਰ ਪਹੁੰਚਾ ਰਹੇ ਹਾਂ: ਏਜੰਸੀ ਮਾਲਕ

  • fb
  • twitter
  • whatsapp
  • whatsapp
featured-img featured-img
ਕਰਤਾਰਪੁਰ ਵਿੱਚ ਗੈਸ ਏਜੰਸੀ ਅੱਗੇ ਸਿਲੰਡਰ ਲੈਣ ਲਈ ਬੈਠੀਆਂ ਔਰਤਾਂ।
Advertisement

ਜ਼ਿਲ੍ਹਾ ਜਲੰਧਰ ਦੇ ਦਿਹਾਤੀ ਖੇਤਰ ਕਰਤਾਰਪੁਰ ਵਿੱਚ ਗੈਸ ਸਪਲਾਈ ਦੀ ਮਾੜੀ ਹਾਲਤ ਕਾਰਨ ਖਪਤਕਾਰ ਪ੍ਰੇਸ਼ਾਨ ਹਨ। ਕਈ ਖਪਤਕਾਰ ਗੈਸ ਏਜੰਸੀ ਵਿੱਚੋਂ ਸਿਲੰਡਰ ਲੈਣ ਲਈ ਘੰਟਿਆਂਬੱਧੀ ਲਾਈਨਾਂ ਲਾ ਕੇ ਖੜ੍ਹੇ ਹੋਣ ਲਈ ਮਜਬੂਰ ਹੋ ਰਹੇ ਹਨ। ਕਰਤਾਰਪੁਰ ਵਿੱਚ ਗੈਸ ਏਜੰਸੀ ਸ਼ਹਿਰੀ ਖੇਤਰ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਵਿੱਚ ਵੀ ਗੈਸ ਸਿਲੰਡਰਾਂ ਦੀ ਸਪਲਾਈ ਦਿੰਦੀ ਹੈ। ਗੈਸ ਏਜੰਸੀ ਦਾ ਦਫ਼ਤਰ ਬੇਸਮੈਂਟ ਵਿੱਚ ਹੋਣ ਕਾਰਨ ਗੈਸ ਸਿਲੰਡਰ ਬੁੱਕ ਕਰਾਉਣ ਆਉਣ ਵਾਲੇ ਬਜ਼ੁਰਗਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇੱਥੇ ਗੈਸ ਸਿਲੰਡਰ ਦੀ ਕਥਿਤ ਕਾਲਾਬਾਜ਼ਾਰੀ ਕਰਨ ਦੀ ਵੀਡੀਓ ਵਾਇਰਲ ਹੋਣ ਉਪਰੰਤ ਲੋਕ ਖੁੱਲ੍ਹ ਕੇ ਸ਼ਹਿਰ ਵਿੱਚ ਸਿਲੰਡਰਾਂ ਦੀ ਕਾਲਾਬਜ਼ਾਰੀ ਹੋਣ ਦਾ ਵਿਰੋਧ ਕਰ ਰਹੇ ਹਨ। ਇੱਥੇ ਘਰੇਲੂ ਗੈਸ ਸਿਲੰਡਰ 2200 ਰੁਪਏ ਅਤੇ ਕਮਰਸ਼ੀਅਲ ਸਿਲੰਡਰ 4500 ਤੱਕ ਵਿਕ ਰਹੇ ਹਨ। ਗੈਸ ਏਜੰਸੀ ਵਿੱਚ ਸਿਲੰਡਰ ਬੁੱਕ ਕਰਾਉਣ ਆਈਆ ਮਹਿਲਾਵਾਂ ਪਰਮਜੀਤ ਕੌਰ, ਦਵਿੰਦਰ ਕੌਰ, ਸੁਨੀਤਾ ਰਾਣੀ ਅਤੇ ਜੰਨਤ ਨੇ ਦੱਸਿਆ ਕਿ ਉਨ੍ਹਾਂ ਗੈਸ ਏਜੰਸੀ ਵਿੱਚ ਹੈਲਪਲਾਈਨ ਨੰਬਰ ’ਤੇ ਸਿਲੰਡਰ ਬੁੱਕ ਕਰਵਾਏ ਸਨ ਪਰ ਉਨ੍ਹਾਂ ਨੂੰ ਹਾਲੇ ਤੱਕ ਸਿਲੰਡਰਾਂ ਦੀ ਸਪਲਾਈ ਨਹੀਂ ਮਿਲੀ ਹੈ। ਭਾਰਤ ਗੈਸ ਏਜੰਸੀ ਦੇ ਮਾਲਕ ਰੌਬਿਨ ਪਰਮਾਰ ਨੇ ਦੱਸਿਆ ਕਿ ਗੈਸ ਦੀ ਸਪਲਾਈ ਘੱਟ ਹੋਣ ਕਾਰਨ ਬੁੱਕ ਹੋਏ ਸਿਲੰਡਰਾਂ ਨੂੰ ਵਾਰੀ ਸਿਰ ਖਪਤਕਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

Advertisement

ਰਿਕਾਰਡਾਂ ਦੀ ਜਾਂਚ ਹੋਵੇਗੀ: ਅਧਿਕਾਰੀ

ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਮਨੀਸ਼ ਕੁਮਾਰ ਨੇ ਦੱਸਿਆ ਕਿ ਉਹ ਇੱਥੇ ਵੱਧ ਪੈਸੇ ਖਰਚ ਕੇ ਮਿਲ ਰਹੇ ਸਿਲੰਡਰਾਂ ਸਬੰਧੀ ਜਾਂਚ ਕਰਵਾਉਣਗੇ। ਉਨ੍ਹਾਂ ਦੱਸਿਆ ਕਰਤਾਰਪੁਰ ਵਿੱਚ ਗੈਸ ਏਜੰਸੀ ਨੂੰ ਮਿਲ ਰਹੀ ਸਿਲੰਡਰਾਂ ਦੀ ਸਪਲਾਈ ਅਤੇ ਖਪਤ ਸਬੰਧੀ ਰਿਕਾਰਡ ਦੀ ਜਾਂਚ ਵੀ ਕਰਨਗੇ।

ਘਰੇਲੂ ਗੈਸ, ਪੈਟਰੋਲ ਤੇ ਡੀਜ਼ਲ ਦੀ ਘਾਟ ਨਹੀਂ: ਡੀ ਸੀ

ਤਰਨ ਤਾਰਨ (ਪੱਤਰ ਪ੍ਰੇਰਕ): ਡੀ ਸੀ ਰਾਹੁਲ ਨੇ ਜ਼ਿਲ੍ਹੇ ’ਚ ਘਰੇਲੂ ਗੈਸ ਸਿਲੰਡਰਾਂ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਦੀ ਘਾਟ ਨਾ ਹੋਣ ਕਾਰਨ ਖਪਤਕਾਰਾਂ ਨੂੰ ਇਨ੍ਹਾਂ ਵਸਤਾਂ ਦਾ ਬਿਨਾਂ ਕਾਰਨ ਭੰਡਾਰ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਘਰੇਲੂ ਗੈਸ ਦੀ ਬੁਕਿੰਗ ਪੇਂਡੂ ਖੇਤਰਾਂ ਵਿੱਚ 45 ਦਿਨ ਬਾਅਦ ਅਤੇ ਸ਼ਹਿਰੀ ਵਿੱਚ 25 ਦਿਨ ਬਾਅਦ ਹੀ ਕਰਵਾਉਣੀ ਚਾਹੀਦੀ ਹੈ।

Advertisement

Advertisement
×