DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਪਤਕਾਰਾਂ ਵੱਲੋਂ ਗੈਸ ਏਜੰਸੀ ਅੱਗੇ ਧਰਨਾ

ਗੈਸ ਸਿਲੰਡਰਾਂ ਦੀ ਸਪਲਾਈ ਵਿੱਚ ਆ ਰਹੀ ਦਿੱਕਤ ਕਾਰਨ ਫਿਲੌਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਗੈਸ ਏਜੰਸੀ ਦੇ ਅੱਗੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪਿਛਲੇ ਇੱਕ-ਡੇਢ ਮਹੀਨੇ ਤੋਂ ਉਨ੍ਹਾਂ ਨੂੰ ਰੋਜ਼ਾਨਾ ਚੱਕਰ...

  • fb
  • twitter
  • whatsapp
  • whatsapp
Advertisement

ਗੈਸ ਸਿਲੰਡਰਾਂ ਦੀ ਸਪਲਾਈ ਵਿੱਚ ਆ ਰਹੀ ਦਿੱਕਤ ਕਾਰਨ ਫਿਲੌਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਗੈਸ ਏਜੰਸੀ ਦੇ ਅੱਗੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪਿਛਲੇ ਇੱਕ-ਡੇਢ ਮਹੀਨੇ ਤੋਂ ਉਨ੍ਹਾਂ ਨੂੰ ਰੋਜ਼ਾਨਾ ਚੱਕਰ ਲਗਵਾਏ ਜਾ ਰਹੇ ਹਨ, ਪਰ ਸਿਲੰਡਰ ਨਹੀਂ ਦਿੱਤੇ ਜਾ ਰਹੇ। ਹੈਰਾਨੀ ਦੀ ਗੱਲ ਹੈ ਕਿ ਖਪਤਕਾਰਾਂ ਦੇ ਮੋਬਾਈਲ ਫ਼ੋਨਾਂ ’ਤੇ ਡਿਲੀਵਰੀ ਦੇ ਮੈਸੇਜ ਆ ਜਾਂਦੇ ਹਨ, ਪਰ ਘਰ ਵਿੱਚ ਗੈਸ ਸਿਲੰਡਰ ਨਹੀਂ ਪਹੁੰਚਦਾ। ਇਸ ਮਸਲੇ ਨੂੰ ਲੈ ਕੇ ਕਾਂਗਰਸੀ ਆਗੂ ਰਾਜਿੰਦਰ ਸੰਧੂ ਪੀੜਤ ਖਪਤਕਾਰਾਂ ਨੂੰ ਨਾਲ ਲੈ ਕੇ ਐੱਸ ਡੀ ਐੱਮ ਦਫ਼ਤਰ ਪਹੁੰਚੇ ਅਤੇ ਮੰਗ ਪੱਤਰ ਦਿੱਤਾ। ਏ ਐੱਫ ਐੱਸ ਓ ਮਨਿੰਦਰ ਸਿੰਘ ਨੇ ਮੰਗਾਂ ਉੱਚ ਅਧਿਕਾਰੀਆਂ ਤੱਕ ਭੇਜਣ ਦਾ ਭਰੋਸਾ ਤਾਂ ਦਿੱਤਾ, ਪਰ ਮੌਜੂਦਾ ਖ਼ਰਾਬ ਪ੍ਰਬੰਧਾਂ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।

Advertisement
Advertisement
×