ਆਮ ਆਦਮੀ ਪਾਰਟੀ ਸੁਜਾਨਪੁਰ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਅੱਜ ਮੰਡੀ ਬੋਰਡ ਵਿਭਾਗ ਵੱਲੋਂ 15 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਇੱਕ ਕਿਲੋਮੀਟਰ ਲੰਬੀ ਪਿੰਡ ਬਹੇੜੀ ਬਜ਼ੁਰਗ-ਛੰਨ ਕੋਠੇ ਲਿੰਕ ਸੜਕ ਦਾ ਨਿਰਮਾਣ ਕਾਰਜ ਰਿਬਨ ਕੱਟ ਕੇ ਸ਼ੁਰੂ ਕਰਵਾਇਆ। ਇਸ ਮੌਕੇ ਐਸਡੀਓ ਰੋਹਨ ਕੋਹਾਲ, ਗੁਰਨਾਮ ਸਿੰਘ, ਸਰਪੰਚ ਹਰਜੀਤ ਕੁਮਾਰ, ਪ੍ਰੀਤਮ ਸਿੰਘ, ਰਾਕੇਸ਼ ਕੁਮਾਰ, ਸੁਨੀਲ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਠਾਕੁਰ ਅਮਿਤ ਸਿੰਘ ਮੰਟੂ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਬਰਸਾਤਾਂ ਵਿੱਚ ਧਾਰ ਬਲਾਕ ਦੇ ਨੀਮ ਪਹਾੜੀ ਖੇਤਰ ਅੰਦਰ ਸੜਕਾਂ ਦੀ ਬਹੁਤ ਖਸਤਾ ਹਾਲਤ ਹੋ ਗਈ ਸੀ, ਜਿਸ ਕਰਕੇ ਹੁਣ ਇੰਨ੍ਹਾਂ ਸੜਕਾਂ ਦੀ ਕਾਇਆਕਲਪ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਪਿੰਡ ਬਹੇੜੀ ਬਜ਼ੁਰਗ-ਛੰਨ ਕੋਠੇ ਲਿੰਕ ਸੜਕ ਦਾ ਨਿਰਮਾਣ ਕਾਰਜ ਜੋ ਸ਼ੁਰੂ ਕਰਵਾਇਆ ਗਿਆ ਹੈ, ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾਵੇਗਾ।
Advertisement
Advertisement
×

