DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਪ੍ਰਦਰਸ਼ਨ

ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਡੀ ਏ ਦੀ ਕਿਸ਼ਤ ਜਾਰੀ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਮੁਲਾਜ਼ਮਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਦੇ ਹੋਏ ਕਾਂਗਰਸ ਆਗੂ।
Advertisement

ਕਾਂਗਰਸ ਪਾਰਟੀ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਅੱਜ ਪ੍ਰਦਰਸ਼ਨ ਕੀਤਾ ਗਿਆ। ਧਰਨੇ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਡੀ ਏ ਦੀ ਕਿਸ਼ਤ ਜਾਰੀ ਕਰਨ ਦੀ ਮੰਗ ਕੀਤੀ ਗਈ।

ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਅਤੇ ਹਲਕਾ ਇੰਚਾਰਜ ਜਲੰਧਰ (ਵੈਸਟ) ਸੁਰਿੰਦਰ ਕੌਰ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਆਪਣਾ ਹੱਕ ਲੈਣ ਲਈ ਧਰਨਿਆਂ ’ਤੇ ਬੈਠਣਾ ਪੈ ਰਿਹਾ ਹੈ, ਕੋਰਟਾਂ ਵਿੱਚ ਧੱਕੇ ਖਾਣੇ ਪੈ ਰਹੇ ਹਨ। ਸਰਕਾਰੀ ਮੁਲਾਜ਼ਮਾਂ ਨੇ 2022 ਵਿੱਚ ਆਮ ਆਦਮੀ ਪਾਰਟੀ ਨੂੰ ਪੂਰਾ ਮਾਣ ਸਤਿਕਾਰ ਬਖ਼ਸ਼ਿਆ ਸੀ ਪਰ ਆਪਣੇ ਵਾਅਦਿਆਂ ਅਨੁਸਾਰ ਸਰਕਾਰ ਬਿਲਕੁਲ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਖਰੀ ਨਹੀਂ ਉੱਤਰੀ। ਆਗੂਆਂ ਕਿਹਾ ਕਿ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਗਏ ਹਨ ਪਰ ਮੁਲਾਜ਼ਮਾਂ ਨੂੰ ਇਕ ਰੁਪਇਆ ਵੀ ਇਸ ਸਰਕਾਰ ਨੇ ਨਹੀਂ ਦਿੱਤਾ। ਮੁਲਜ਼ਮ ਅੱਜ ਸਰਕਾਰ ਕੋਲੋਂ ਆਪਣਾ ਹੱਕ ਲੈਣ ਲਈ ਧਰਨੇ ਲਗਾਉਣ ਲਈ ਮਜਬੂਰ ਹਨ।

Advertisement

ਆਗੂਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਇਨ੍ਹਾਂ ਮੁਲਾਜ਼ਮਾਂ ਨਾਲ ਖੜ੍ਹੀ ਹੈ। ਮੁਲਾਜ਼ਮਾਂ ਨੂੰ ਬਣਦਾ ਹੱਕ ਦਿਵਾਉਣ ਲਈ ਪੂਰਾ ਸੰਘਰਸ਼ ਕਰੇਗੀ। ਧਰਨੇ ਵਿੱਚ ਰਸ਼ਪਾਲ ਜੱਖੂ, ਰਾਜੇਸ਼ ਜਿੰਦਲ, ਹਰਮੀਤ ਸਿੰਘ, ਵਿਪਨ ਕੁਮਾਰ, ਜਗਦੀਪ ਸੋਨੂੰ ਸੰਧੂਰ, ਸੋਹਣ ਲਾਲ ਬਾਵਾ, ਅਮਿਤ ਮੱਟੂ, ਪ੍ਰੇਮ ਪਾਲ ਡੁਮੇਲੀ, ਰੋਹਨ ਚੱਢਾ, ਡਾ. ਜਸਲੀਨ ਸੇਠੀ, ਜਗਦੀਸ਼ ਦਕੋਹਾ, ਜਤਿੰਦਰ ਜੋਨੀ, ਗੁਰਵਿੰਦਰ ਪਾਲ ਬੰਟੀ ਨੀਲਕੰਠ, ਨੀਰਜ ਜੱਸਲ, ਮਨਦੀਪ ਜੱਸਲ, ਵਿਜੇ ਦਕੋਹਾ, ਜਗਜੀਤ ਜੀਤਾ, ਮੰਗਾ ਸਿੰਘ ਮੁਧੜ , ਸਤਪਾਲ ਮਿੱਕਾ, ਅਵਤਾਰ ਵਿਰਦੀ, ਹਰਭਜਨ ਸਿੰਘ, ਨਰਿੰਦਰ ਸਿੰਘ ਲੱਕੀ, ਬ੍ਰਹਮ ਦੇਵ ਸਹੋਤਾ, ਲਵੀ ਸੋਹਲ, ਮਨਜੀਤ ਸਿਮਰਨ, ਵਿੱਕੀ ਆਬਾਦਪੁਰਾ, ਅਸ਼ਵਨੀ ਸੋਂਧੀ, ਯਸ਼ ਪਾਲ ਸਫਰੀ, ਗੁਰਪ੍ਰੀਤ ਸਿੰਘ, ਰਾਮ ਕਿਸ਼ਨ, ਅਨਿਲ ਬਿੱਲੂ, ਅਰਜਿੰਦਰ ਸਿੰਘ, ਸੁਧੀਰ ਘੁੱਗੀ, ਕਿਸ਼ਨ ਲਾਲ ਮੱਟੂ, ਜੈ ਸਿੰਘ, ਮੁਕੇਸ਼ ਗਰੋਵਰ, ਰਮੇਸ਼ ਭੱਲਾ, ਆਨੰਦ ਬਿੱਟੂ, ਹੁਸਨ ਲਾਲ ਆਦਿ ਮੌਜੂਦ ਸਨ।

Advertisement

Advertisement
×